• 2:59 am
Go Back
Canada increases the number of sponsors to 20,000

ਟੋਰਾਂਟੋ: ਕੈਨੇਡੀਅਨ ਇੰਮੀਗ੍ਰੇਸ਼ਨ ਵਿਭਾਗ ਨੇ ਮਾਪਿਆਂ ਨੂੰ ਕੈਨੇਡਾ ਬੁਲਾਉਣ ਲਈ ਅਰਜ਼ੀਆਂ ਦੀ ਗਿਣਤੀ ਮੁੜ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਅਪਣੇ ਮਾਪਿਆਂ ਵਿੱਚੋਂ ਦਾਦਕਿਆਂ ਅਤੇ ਨਾਨਕਿਆਂ ਨੂੰ ਕੈਨੇਡਾ ਸਪਾਂਸਰ ਕਰਨ ਦੀ ਅਰਜ਼ੀਆਂ ਦੀ ਗਿਣਤੀ 10,000 ਤੋਂ ਵਧਾ ਕੇ 17,000 ਕਰ ਦਿੱਤੀ ਅਤੇ ਲਾਟਰੀ ਸਿਸਟਮ ਰਾਹੀ ਇਨ੍ਹਾਂ ਅਰਜ਼ੀਆ ਦਾ ਫੈਸਲ ਹੋਣਾ ਸੀ ਪਰ ਹੁਣ ਇਨ੍ਹਾਂ ਅਰਜ਼ੀਆਂ ਦੀ ਗਿਣਤੀ ਨੂੰ ਵਧਾ ਕੇ 20,000 ਕਰਨ ਦੇ ਨਾਲ ਹੀ ਲਾਟਰੀ ਸਿਸਟਮ ਬੰਦ ਕਰ ਦਿੱਤਾ ਗਿਆ ਹੈ। ਕੈਨੇਡੀਅਨ ਇੰਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੂਸੈਨ ਨੇ ਦੱਸਿਆ ਇਸ ਗਿਣਤੀ ਦੇ ਵਧਣ ਨਾਲ ਕੈਨੇਡਾ ਵਾਸੀਆਂ ਨੂੰ ਬਹੁਤ ਸਹੂਲਤ ਮਿਲੇਗੀ ਅਤੇ ਉਹ ਆਪਣੇ ਮਾਪਿਆਂ ਸਮੇਤ ਦਾਦਕਿਆ ਅਤੇ ਨਾਨਕਿਆਂ ਵਿੱਚੋਂ ਅਪਣੇ ਅਜ਼ੀਜ਼ਾਂ ਨੂੰ ਸਪਾਂਸਰ ਕਰ ਕੇ ਕੈਨੇਡਾ ਬੁਲਾ ਸਕਣਗੇ ਅਤੇ ਪਹਿਲਾਂ ਮੌਜ਼ੂਦ ਲਾਟਰੀ ਸਿਸਟਮ ਨੂੰ ਬੰਦ ਕਰਦੇ ਹੁਣ ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ਉੱਤੇ ਹੋਵੇਗਾ ਅਤੇ ਜਿਸ ਸਮੇਂ ਇਨ੍ਹਾਂ ਅਰਜ਼ੀਆਂ ਦੀ ਗਿਣਤੀ 20,000 ਹੋ ਗਈ ਉਸ ਸਮੇਂ ਅਰਜ਼ੀਆਂ ਨੂੰ ਸਵਿਕਾਰ ਕਰਨਾ ਬੰਦ ਕਰ ਦਿੱਤਾ ਜਾਵੇਗਾ। ਇਸ ਨਾਲ ਖਾਸ ਤੌਰ ਉੱਤੇ ਕੈਨੇਡਾ ਵਸਦੇ ਭਾਰਤੀਆਂ ਨੂੰ ਲਾਭ ਹੋਵੇਗਾ ਜੋ ਹੁਣ ਅਪਣੇ ਪੂਰੇ ਪਰਿਵਾਰ ਨਾਲ ਕੈਨੇਡਾ ਵਿੱਚ ਵਸਣਾ ਚਹੁੰਦੇ ਹਨ ।

Facebook Comments
Facebook Comment