• 12:33 pm
Go Back

ਬਾਰਿਸ਼ ਦੇ ਮੌਸਮ ‘ਚ ਅਕਸਰ ਸੀਲਨ ਕਾਰਨ ਕੱਪੜਿਆਂ ‘ਚੋਂ ਬਦਬੂ ਆਉਣ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜੋ ਕਿ ਕੱਪੜਿਆਂ ‘ਚੋਂ ਆਉਣ ਵਾਲੀ ਬਦਬੂ ਨੂੰ ਦੂਰ ਰੱਖਣ ‘ਚ ਮਦਦ ਕਰਨਗੇ। ਜੇ ਤੁਸੀਂ ਵੀ ਮਾਨਸੂਨ ਸੀਜਨ ‘ਚ ਕੱਪੜਿਆਂ ‘ਚੋਂ ਆਉਣ ਵਾਲੀ ਬਦਬੂ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਟਿਪਸ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

  1. ਅਲਮਾਰੀ ‘ਚ ਕੱਪੜੇ ਰੱਖਣ ਤੋਂ ਪਹਿਲਾਂ ਉਸ ਨੂੰ ਕਿਸੇ ਕੱਪੜੇ ਨਾਲ ਸਾਫ ਕਰ ਲਓ। ਇਸ ਤੋਂ ਬਾਅਦ ਕਪੂਰ ਦੇ ਪਾਣੀ ਨਾਲ ਅਲਮਾਰੀ ਨੂੰ ਸਾਫ ਕਰੋ ਅਤੇ ਸੁੱਕਣ ਲਈ ਛੱਡ ਦਿਓ। ਅਲਮਾਰੀ ਸੁੱਕਣ ਦੇ ਬਾਅਦ ਉਸ ‘ਚ ਕੱਪੜੇ ਰੱਖ ਦਿਓ। ਇਸ ਨਾਲ ਕੱਪੜਿਆਂ ‘ਚੋਂ ਸੀਲਨ ਦੀ ਬਦਬੂ ਨਹੀਂ ਆਵੇਗੀ।
  2. ਬਾਰਿਸ਼ ਦੇ ਮੌਸਮ ‘ਚ ਧੁੱਪ ਨਾ ਨਿਕਲਣ ਕਾਰਨ ਕੱਪੜੇ ਠੀਕ ਤਰ੍ਹਾਂ ਨਾਲ ਸੁੱਕ ਨਹੀਂ ਪਾਉਂਦੇ, ਜਿਸ ਕਾਰਨ ਉਸ ‘ਚ ਬਦਬੂ ਆਉਣ ਲੱਗਦੀ ਹੈ। ਅਜਿਹੇ ‘ਚ ਤੁਸੀਂ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਲਓ। ਇਸ ਤੋਂ ਬਾਅਦ ਸੁੱਕਣ ਦੇ ਲਈ ਪਾਓ ਅਤੇ ਚੰਗੀ ਤਰ੍ਹਾਂ ਨਾਲ ਹਵਾ ਲਗਵਾਓ।
  3. ਮਹਿੰਗੇ ਅਤੇ ਕੀਮਤੀ ਕੱਪੜਿਆਂ ਨੂੰ ਅਲਮਾਰੀ ‘ਚ ਰੱਖਣ ਤੋਂ ਪਹਿਲਾਂ ਵੈਕਸ ਪੇਪਰ ਜਾਂ ਪਲਾਸਟਿਕ ਪੇਪਰ ‘ਚ ਲਪੇਟ ਕੇ ਰੱਖ ਦਿਓ। ਇਸ ਨਾਲ ਕੱਪੜੇ ਅਲਮਾਰੀ ਦੇ ਸੰਪਰਕ ‘ਚ ਨਹੀਂ ਆਉਣਗੇ ਅਤੇ ਖਰਾਬ ਹੋਣ ਤੋਂ ਬਚ ਜਾਣਗੇ।
  4. ਕਈ ਵਾਰ ਤੁਸੀਂ ਕੱਪੜੇ ਸਿੱਲੇ-ਸਿੱਲੇ ਹੋਣ ‘ਤੇ ਵੀ ਅਲਮਾਰੀ ‘ਚ ਰੱਖ ਦਿੰਦੀ ਹੋ ਪਰ ਇਸ ਨਾਲ ਵੀ ਕੱਪੜਿਆਂ ‘ਚੋਂ ਬਦਬੂ ਆਉਣ ਲੱਗਦੀ ਹੈ। ਇਸ ਲਈ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁੱਕਣ ਦੇ ਬਾਅਦ ਹੀ ਅਲਮਾਰੀ ‘ਚ ਰੱਖੋ।
  5. ਹਫਤੇ ‘ਚ ਇਕ ਵਾਰ ਅਲਮਾਰੀ ਨੂੰ ਜ਼ਰੂਰ ਸਾਫ ਕਰੋ। ਇਸ ਨਾਲ ਹਵਾ ਅਲਮਾਰੀ ਦੇ ਅੰਦਰ ਜਾਵੇਗੀ ਅਤੇ ਸੀਲਨ ਦੀ ਸਮੱਸਿਆ ਨਹੀਂ ਹੋਵੇਗੀ।
  6. ਕੱਪੜਿਆਂ ਦੀ ਬਦਬੂ ਨੂੰ ਦੂਰ ਕਰਨ ਲਈ ਅਲਮਾਰੀ ‘ਚ ਨੈਪਥਲੀਨ ਦੀਆਂ ਗੋਲੀਆਂ ਵੀ ਰੱਖ ਸਕਦੀ ਹੋ। ਇਸ ਦੀ ਵਰਤੋਂ ਕੱਪੜਿਆਂ ‘ਚੋਂ ਆਉਣ ਵਾਲੀ ਬਦਬੂ ਨੂੰ ਦੂਰ ਰੱਖਦਾ ਹੈ।
  7. ਤੁਸੀਂ ਕੱਪੜਿਆਂ ਨੂੰ ਪਲਾਸਟਿਕ ਬੈਗ ਦੀ ਬਜਾਏ ਅਖਬਾਰ ‘ਚ ਲਪੇਟ ਕੇ ਵੀ ਰੱਖ ਸਕਦੇ ਹੋ। ਇਸ ਤੋਂ ਇਲਾਵਾ ਹਫਤੇ ‘ਚ ਇਕ ਵਾਰ ਕੱਪੜਿਆਂ ਨੂੰ ਧੁੱਪ ‘ਚ ਜ਼ਰੂਰ ਸੁਕਾਓ।
  8. ਖਾਣੇ ‘ਚ ਵਰਤੋਂ ਹੋਣ ਵਾਲਾ ਬੇਕਿੰਗ ਸੋਡਾ ਕੱਪੜਿਆਂ ਦੀ ਬਦਬੂ ਨੂੰ ਵੀ ਹਟਾਉਂਦਾ ਹੈ। ਇਸ ਦੇ ਇਲਾਵਾ ਤੁਸੀਂ ਕੱਪੜਿਆਂ ਨੂੰ ਧੋਂਦੇ ਸਮੇਂ ਉਸ ‘ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਪਾ ਦਿਓ। ਇਸ ਨਾਲ ਕੱਪੜਿਆਂ ‘ਚੋਂ ਬਦਬੂ ਨਹੀਂ ਆਵੇਗੀ।
Facebook Comments
Facebook Comment