• 10:34 am
Go Back

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਦੇ ਸ਼ੁਰੂ ਹੁੰਦੇ ਹੀ ਪਹਿਲੇ ਦਿਨ ਅੱਜ ਨਰਿੰਦਰ ਮੋਦੀ ਸਰਕਾਰ ਵਿਰੁੱਧ ਲੋਕ ਸਭਾ ‘ਚ ਕਾਂਗਰਸ ਤੇ ਟੀ.ਡੀ.ਪੀ ਅਤੇ ਹੋਰ ਵਿਰੋਧੀ ਧਿਰਾਂ ਵਲੋਂ ਪੇਸ਼ ਕੀਤੇ ਗਏ ਬੇਭਰੋਸਗੀ ਦੇ ਮਤੇ ਨੂੰ ਲੋਕ ਸਭਾ ਸਪੀਕਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਇਹ ਇਸ ਮਤੇ ‘ਤੇ ਬਹਿਸ ਲਈ ਤਿਆਰ ਹੈ।
ਹਾਲਾਂਕਿ ਸੁਮਿਤਰਾ ਮਹਾਜਨ ਵੱਲੋਂ ਹਾਲੇ ਬਹਿਸ ਲਈ ਸਮਾਂ ਦਿੱਤਾ ਗਿਆ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਇਹ ਪਹਿਲਾ ਬੇਭਰੋਸੇਯੋਗ ਮਤਾ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਬਜਟ ਸੈਸ਼ਨ ਦੇ ਸਮੇਂ ਵੀ ਬੇਭਰੋਸੇਯੋਗ ਦਾ ਮਤਾ ਲਾਉਣ ਲਈ ਗੱਲ ਉੱਠੀ ਸੀ। ਪਰ ਵਿਰੋਧੀ ਪੱਖ ਨੰਬਰ ਗੇਮ ਵਿੱਚ ਭਾਜਪਾ ਦੇ ਸਾਹਮਣੇ ਟਿਕ ਨਹੀਂ ਪਾਈ ਸੀ। ਨੰਬਰ ਗੇਮ ਦੇ ਮਾਮਲੇ ਵਿੱਚ ਬੀਜੇਪੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਕੋਈ ਖ਼ਤਰਾ ਨਜ਼ਰ ਨਹੀਂ ਆ ਰਿਹਾ ਹੈ । ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅੱਜ ਵੀ ਕਾਫ਼ੀ ਮਜਬੂਤ ਬਣੀ ਹੋਈ ਹੈ ਅਤੇ ਸਰਕਾਰ ਦੇ ਕੋਲ ਐੱਨਡੀਏ ਦੇ ਸਾਰੇ ਸਾਥੀ ਦਲਾਂ ਨੂੰ ਮਿਲਾ ਕੇ ਲੋਕਸਭਾ ਵਿੱਚ 311 ਸੰਸਦ ਹਨ।

Facebook Comments
Facebook Comment