• 2:03 pm
Go Back

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਮੌਜੂਦਾ ਵਿਸ਼ਵ ਕੱਪ ‘ਚ ਚੰਗੇ ਪ੍ਰਦਰਸ਼ਨ ਕਾਰਨ ਜਿੱਥੇ ਖੂਬ ਵਾਹ ਵਾਹ ਖੱਟ ਰਹੀ ਹੈ ਉੱਥੇ ਸਾਬਕਾ ਕ੍ਰਿਕਟਰ, ਅਤੇ ਇੱਕ ਮੈਚ ‘ਚ ਲਗਾਤਾਰ 6 ਛਿੱਕੇ ਲਾਉਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਅਤੇ ਫਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਇਸ ਟੀਮ ਦੇ ਸਭ ਤੋਂ ਚਹੇਤੇ ਮੰਨੇ ਜਾਂਦੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵਿਰੁੱਧ 2 ਟਵੀਂਟ ਕਰਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਫਿਲਮੀ ਅਦਾਕਾਰ ਨੇ ਆਪਣੇ ਟਵੀਟ ਵਿੱਚ ਧੋਨੀ ਨੂੰ ਗੰਦਗੀ ਤੱਕ ਕਰਾਰ ਦੇ ਦਿੱਤਾ ਹੈ। ਟਵੀਟ ‘ਚ ਯੋਗਰਾਜ ਸਿੰਘ ਨੇ ਲਿਖਿਆ ਹੈ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ। ਦੱਸ ਦਈਏ ਕਿ ਯੋਗਰਾਜ ਨੇ ਇਹ ਬਿਆਨ ਕ੍ਰਿਕਟ ਖਿਡਾਰੀ ਅੰਬਾਤੀ ਰਾਇਡੂ ਵੱਲੋਂ ਵਿਸ਼ਵ ਕੱਪ ਵਿੱਚ ਥਾਂ ਨਾ ਦਿੱਤੇ ਜਾਣ ਕਾਰਨ ਦੁਖੀ ਹੋ ਕੇ ਸੰਨਿਆਸ ਲੈਣ ਤੋਂ ਬਾਅਦ ਦਿੱਤਾ ਹੈ। ਯੋਗਰਾਜ ਸਿੰਘ ਨੇ ਇਨ੍ਹਾਂ ਟਵੀਟਾਂ ਵਿੱਚ ਕਿਹਾ ਹੈ ਕਿ ਰਾਇਡੂ ਨੇ ਇਹ ਫੈਸਲਾ ਜਲਦਬਾਜ਼ੀ ਵਿੱਚ ਲਿਆ ਹੈ ਅਤੇ ਉਸ ਨੂੰ ਆਪਣਾ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ।

ਦੱਸ ਦਈਏ ਕਿ ਅੰਬਾਤੀ ਰਾਇਡੂ ਨੂੰ ਇਸ ਵਾਰ ਵਿਸ਼ਵ ਕੱਪ ‘ਚ ਖੇਡਣ ਦਾ ਮੌਕਾ ਨਹੀਂ ਮਿਲਿਆ ਜਿਸ ਤੋਂ ਉਹ ਬੇਹੱਦ ਦੁਖੀ ਸਨ। ਤਾਹੀਓਂ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਫਿਲਮੀ ਅਦਾਕਾਰ ਤੇ ਯੁਵਰਾਜ ਸਿੰਘ ਦੇ ਪਿਤਾ ਨੇ ਟਵੀਟ ‘ਚ ਲਿਖਿਆ ਹੈ ਕਿ, “ਰਾਇਡੂ ਮੇਰੇ ਪੁੱਤਰ ਤੁਸੀਂ ਆਪਣਾ ਫੈਸਲਾ ਜਲਦਬਾਜ਼ੀ ‘ਚ ਲਿਆ ਹੈ ਤੁਹਾਨੂੰ ਸੰਨਿਆਸ ਤੋਂ ਵਾਪਸ ਆ ਕੇ ਕ੍ਰਿਕਟ ‘ਚ ਆਪਣੀ ਕਾਬਲੀਅਤ ਦਿਖਾਉਣੀ ਚਾਹੀਦੀ ਹੈ।” ਟਵੀਟ ‘ਚ ਯੋਗਰਾਜ ਨੇ ਮਹੇਂਦਰ ਧੋਨੀ ‘ਤੇ ਵਾਰ ਕਰਦਿਆਂ ਅੱਗੇ ਲਿਖਿਆ ਹੈ ਕਿ ਧੋਨੀ ਵਰਗੀ ਗੰਦਗੀ ਜਿਆਦਾ ਸਮਾਂ ਨਹੀਂ ਰਹਿ ਸਕੇਗੀ ਕਿਉਂਕਿ ਮਾੜੇ ਲੋਕ ਹਰ ਕਿਸੇ ਪਾਸੇ ਹੁੰਦੇ ਹਨ।

Facebook Comments
Facebook Comment