• 2:56 pm
Go Back

ਮਿਸ਼ੀਗਨ: ਕੁਦਰਤ ਦਾ ਨਿਯਮ ਹੈ ਕਿ ਜੋ ਇਸ ਦੁਨੀਆ ‘ਚ ਆਇਆ ਹੈ ਉਸ ਨੇ ਇੱਕ ਨਾ ਇੱਕ ਦਿਨ ਦੁਨੀਆ ਛੱਡਕੇ ਜਾਣਾ ਹੀ ਹੈ ਪਰ ਜਦੋਂ ਕੋਈ ਆਪਣਾ ਦੁਨੀਆ ਛੱਡ ਕੇ ਚਲਾ ਜਾਂਦਾ ਹੈ ਤਾਂ ਉਸਦਾ ਦੁੱਖ ਕੀ ਹੁੰਦਾ ਹੈ ਇਹ ਤਾਂ ਕੋਈ ਆਪਣਾ ਹੀ ਸਮਝ ਸਕਦਾ ਹੈ। ਕਿਸੇ ਆਪਣੇ ਨੂੰ ਖੋਹਣ ਤੋਂ ਬਾਅਦ ਲੋਕ ਬਹੁਤ ਦੁਖੀ ਹੁੰਦੇ ਹਨ ਤੇ ਕਈ ਲੋਕ ਤਾਂ ਹਫਤਿਆਂ ਜਾਂ ਫਿਰ ਮਹੀਨਿਆਂ ਤੱਕ ਸਦਮੇ ‘ਚ ਰਹਿੰਦੇ ਹਨ। ਇਸ ਕੜੀ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਕਰ ਰੱਖ ਦਿੱਤਾ ਹੈ। ਜਿੱਥੇ ਇੱਕ ਮਹਿਲਾ ਆਪਣੇ ਪ੍ਰੇਮੀ ਦੀ ਲਾਸ਼ ਦੇ ਨਾਲ ਇੱਕ ਮਹੀਨੇ ਤੱਕ ਰਹਿੰਦੀ ਰਹੀ।

ਅਮਰੀਕਾ ਦੇ ਮਿਸ਼ੀਗਨ ਸ਼ਹਿਰ ਇੱਕ 49 ਸਾਲਾ ਔਰਤ ਨੇ ਆਪਣੇ 61 ਸਾਲਾ ਪ੍ਰੇਮੀ ਦੀ ਲਾਸ਼ ਨੂੰ ਅੰਦਰ ਕੁਰਸੀ ‘ਤੇ ਰੱਖੀ ਰੱਖਿਆ। ਇਸ ਆਦਮੀ ਦੇ ਪਰਿਵਾਰ ਵਾਲਿਆਂ ਨੂੰ ਹਫ਼ਤਿਆਂ ਤਕ ਜਦੋਂ ਕੋਈ ਖ਼ਬਰ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਮਹਿਲਾ ਦੇ ਘਰ ਦੀ ਤਲਾਸ਼ੀ ਲਈ।

ਪੁਲਿਸ ਜਦੋਂ ਮਹਿਲਾ ਦੇ ਘਰ ਜਾਂਚ ਲਈ ਪਹੁੰਚੀ ਤਾਂ ਜਿਹੜਾ ਮੰਜ਼ਰ ਉਨ੍ਹਾਂ ਦੇ ਸਾਹਮਣੇ ਆਇਆ ਤਾਂ ਉਹ ਖੁਦ ਉਸਨੂੰ ਦੇਖ ਕੇ ਹੈਰਾਨ ਰਹਿ ਗਏ। ਅਪਾਰਟਮੈਂਟ ਦੀ ਇੱਕ ਕੁਰਸੀ ‘ਤੇ ਬੈਠੇ ਵਿਅਕਤੀ ਤੋਂ ਬਦਬੂ ਆ ਰਹੀ ਸੀ ਜੋ ਕੋਈ ਜ਼ਿੰਦਾ ਵਿਅਕਤੀ ਨਹੀਂ ਬਲਕਿ ਉਸ ਮਹਿਲਾ ਦਾ ਪ੍ਰੇਮੀ ਸੀ ਜਿਸਦੀ ਹਫਤਿਆਂ ਪਹਿਲਾਂ ਮੌਤ ਹੋ ਚੁੱਕੀ ਸੀ।

ਪੁੱਛਗਿੱਛ ਦੌਰਾਨ ਪਤਾ ਲੱਗਿਆ ਕੀ ਮਹਿਲਾ ਉਸ ਦੇ ਬੈਂਕ ਕਾਰਡ ਦਾ ਇਸਤੇਮਾਲ ਕਰ ਰਹੀ ਸੀ। ਔਰਤ ‘ਤੇ ਮੌਤ ਨੂੰ ਲੁਕਾਉਣ ਤੇ ਪੈਸਿਆਂ ਦੀ ਧੋਖਾਧੜੀ ਕਰਨ ਦਾ ਦੋਸ਼ ਲੱਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਔਰਤ ਮਾਨਸਿਕ ਰੋਗੀ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Facebook Comments
Facebook Comment