• 9:32 am
Go Back

ਫਰੀਦਕੋਟ: ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਦੀ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਔਰਤ ਦੇ ਘਰ ਵਿਚ ਗਏ ਹੋਮਗਾਰਡੀਏ ਨੂੰ ਲੋਕਾਂ ਨੇ ਉਸੇ ਦੀ ਪੱਗ ਉਤਾਰ ਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ। ਜਿਸ ਤੋਂ ਬਾਅਦ ਉਥੋਂ ਦੇ ਕਈ ਨੌਜਵਾਨਾਂ ਨੇ ਵਿਡੀੳ ਵੀ ਬਣਾਈ। ਪੰਜਾਬ ਪੁਲਿਸ ਮੌਕੇ ‘ਤੇ ਪੁੱਜੀ ਤੇ ਬਹੁਤ ਮੁਸ਼ਕਿਲ ਨਾਲ ਹੋਮਗਾਰਡ ਨੂੰ ਲੋਕਾਂ ਤੋਂ ਬਚਾਉਂਦਿਆਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਦਰਅਸਲ ਫਰੀਦਕੋਟ ਦੇ ਕੋਟਕਪੂਰਾ ਥਾਣਾ ਸਦਰ ‘ਚ ਤੈਨਾਤ ਹੋਮਗਾਰਡ ਇਕਬਾਲ ਸਿੰਘ ਇਥੋਂ ਦੇ ਇਕ ਪਿੰਡ ਮਚਾਕੀ ਕਲਾਂ ਵਿਚ ਗਿਆ ਸੀ। ਜਿਥੇ ੳਸ ‘ਤੇ ਇਲਜ਼ਾਮ ਲੱਗੇ ਹਨ ਕਿ ਹੋਮਗਾਰਡ ਵੱਲੋਂ ਪਿੰਡ ਦੀ ਇਕ ਮਹਿਲਾ ਨਾਲ ਪੈਸੇ ਦੇ ਲੈਣ ਦੇਣ ਦਾ ਪੁਰਾਣਾ ਵਿਵਾਦ ਚੱਲ ਰਿਹਾ ਸੀ। ਜਦੋਂ ਹੋਮਗਾਰਡ ਬੀਤੇ ਸੋਮਵਾਰ ਉਸ ਮਹਿਲਾ ਕੋਲ ਉਸਦੇ ਘਰ ਗਿਆ ਤਾਂ ਹਾਸਲ ਜਾਣਕਾਰੀ ਮੁਤਾਬਕ ਇਹ ਵਰਦੀਧਾਰੀ ਸ਼ਰਾਬ ਦੇ ਨਸ਼ੇ ਵਿੱਚ ਮਹਿਲਾ ਦੇ ਘਰ ਵੜ ਗਿਆ। ਉੱਥੇ ਮੌਜੂਦ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਇਸ ਦਾ ਵਿਰੋਧ ਕੀਤਾ ਤੇ ਫਿਰ ਆਤਮ ਰੱਖਿਆ ਕਰਦੇ ਹੋਏ ਮੁਲਾਜ਼ਮ ਦੇ ਸਿਰ ਵਿੱਚ ਇੱਟ ਮਾਰ ਦਿੱਤੀ।

ਜਾਣਕਾਰੀ ਮੁਤਾਬਕ ਦੋਹਾਂ ਵਿਚ ਬਹਿਸ ਹੋਈ ਅਤੇ ਜਿਸਤੋਂ ਬਾਅਦ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਹੋਮਗਾਰਡ ਨੂੰ ਦਰੱਖਤ ਨਾਲ ਵਿਹੜੇ ਵਿਚ ਹੀ ਬੰਨ੍ਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਵੀਡੀੳ ਵੀ ਬਣਾ ਲਈ। ਹਾਲਾਂਕਿ ਮਾਮਲਾ ਅਜੇ ਪੂਰਾ ਸਾਹਮਣੇ ਨਹੀਂ ਆਇਆ ਪਰ ਵੀਡੀੳ ਵਿਚ ਮਹਿਲਾ ਵਾਰ ਵਾਰ ਹੋਮਗਾਰਡ ਨੂੰ ਕੁੱਟਦੀ ਹੋਈ ਕਹਿ ਰਹੀ ਹੈ ਕਿ ”ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਮੈਥੋਂ ਦੂਰ ਰਹੀਂ।” ਪੁਲਿਸ ਵੀਡੀੳ ਦੇ ਅਧਾਰ ‘ਤੇ ਜਾਂਚ ਕਰਨ ਵਿਚ ਜੁਟ ਗਈ ਹੈ ਕਿ ਇਹ ਪੂਰਾ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਹੈ ਜਾਂ ਮਹਿਲਾ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਦਾ ਹੈ।

Facebook Comments
Facebook Comment