• 6:35 am
Go Back

ਬ੍ਰਿਟੇਨ: ਬ੍ਰਿਟੇਨ ਦੀ ਸ਼ਾਹੀ ਪਰੇਡ ਵਿਚ ਪਹਿਲੀ ਵਾਰ ਰਵਾਇਤੀ ਟੋਪੀ ਦੀ ਥਾਂ ਦਸਤਾਰ ਸਜਾ ਕੇ ਪਹਿਲਾ ਸਿੱਖ ਚਰਨਪ੍ਰੀਤ ਸਿੰਘ ਸ਼ਾਮਲ ਹੋਇਆ । ਸਮਾਗਮ ਦੌਰਾਨ ਹਿੱਸਾ ਲੈਣ ਵਾਲੇ ਇਕ ਹਜ਼ਾਰ ਸੈਨਿਕਾਂ ’ਚੋਂ ਚਰਨਪ੍ਰੀਤ ਸਿੰਘ ਇਕਲੌਤਾ ਦਸਤਾਰਧਾਰੀ ਸਿੱਖ ਰਿਹਾ। ਚਰਨਪ੍ਰੀਤ ਦਾ ਕਹਿਣਾ ਹੈ ਪਰੇਡ ਵਿਚ ਦਸਤਾਰ ਸਜਾ ਕੇ ਸ਼ਾਮਲ ਹੋਣਾ ਉਸ ਲਈ ਮਾਣ ਵਾਲੀ ਗੱਲ ਹੈ। ਦੱਸ ਦਈਏ ਕਿ ਇੰਗਲੈਂਡ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਸ਼ਨੀਵਾਰ ਨੂੰ ਸ਼ਾਹੀ ਪਰੇਡ ਕਰਵਾਈ ਗਈ ਸੀ। 22 ਸਾਲਾ ਚਰਨਪ੍ਰੀਤ ਲੈਸਟਰ ਵਿਚ ਰਹਿੰਦਾ ਹੈ। ਚਰਨਪ੍ਰੀਤ ਸਿੰਘ ਬਚਪਨ ’ਚ ਹੀ ਭਾਰਤ ਤੋਂ ਇੰਗਲੈਂਡ ਆ ਗਿਆ ਸੀ।
ਪਰੇਡ ਵਿਚ ਉਸ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਕਿਉਂਕਿ ਹੋਰ ਫ਼ੌਜੀਆਂ ਦੀ ਟੋਪੀ ਦਾ ਰੰਗ ਵੀ ਕਾਲਾ ਸੀ। ਸਮਾਗਮ ਦੌਰਾਨ ਉਨ੍ਹਾਂ ਦੇ ਮਾਪੇ ਅਤੇ ਭੈਣ ਵੀ ਹਾਜ਼ਰ ਰਹੇ। ਨਵੇਂ ਵਿਆਹੇ ਸ਼ਾਹੀ ਜੋੜੇ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਮੇਗ਼ਨ ਮਰਕਲ ਵੀ ਇਸ ਸਮਾਗਮ ’ਚ ਮੌਜੂਦ ਸਨ। ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਕੱਢੀ ਗਈ ਇਸ ਪਰੇਡ ਵਿੱਚ ਤਕਰੀਬਨ 1000 ਫ਼ੌਜੀਆਂ ਨੇ ਹਿੱਸਾ ਲਿਆ ਸੀ, ਪਰ ਸਭ ਤੋਂ ਵੱਖਰਾ ਚਰਨਪ੍ਰੀਤ ਸਿੰਘ ਹੀ ਦਿੱਸ ਰਿਹਾ ਸੀ। ਉਸ ਨੇ ਬਰਤਾਨਵੀ ਸ਼ਾਹੀ ਫ਼ੌਜ ਵਿੱਚ ਆਪਣੀ ਆਮਦ ਨਾਲ ਇਤਿਹਾਸ ਹੀ ਬਦਲ ਦਿੱਤਾ ਹੈ।

Facebook Comments
Facebook Comment