• 6:29 pm
Go Back

ਮਸ਼ਹੂਰ ਟੀਵੀ ਐਕਟਰ ਪ੍ਰਤੀਸ਼ ਵੋਰਾ ( Pratish Vora ) ਦੇ ਫੈਨਸ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਪ੍ਰਤੀਸ਼ ਵੋਰਾ ਦੀ ਦੋ ਸਾਲਾ ਧੀ ਦੀ ਮੌਤ ਹੋ ਗਈ ਹੈ। ਮੀਡਿਆ ‘ਚ ਆਈ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਧੀ ਇੱਕ ਖਿਡੌਣੇ ਨਾਲ ਖੇਲ ਰਹੀ ਸੀ ਤੇ ਉਸਦਾ ਇੱਕ ਛੋਟਾ ਜਿਹਾ ਟੁਕੜਾ ਵੱਖ ਹੋਕੇ ਉਸ ਦੇ ਗਲੇ ਵਿੱਚ ਜਾ ਫਸਿਆ ਜਿਸਦੇ ਚਲਦੇ ਮਾਸੂਮ ਦੀ ਮੌਤ ਹੋ ਗਈ ।

ਸਟਾਰ ਭਾਰਤ ਚੈਨਲ ‘ਤੇ ਆਉਣ ਵਾਲੇ ਸੀਰੀਅਲ ਪਿਆਰ ਕੇ ਪਾਪੜ ਵਿਚ ਨੰਦੂ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਤੀਸ਼ ਵੋਰਾ ਦੀ ਬੇਟੀ ਦੀ ਮੌਤ ਨਾਲ ਟੀਵੀ ਸਮੇਤ ਬਾਲੀਵੁੱਡ ਇੰਡਸਟਰੀ ਦੇ ਲੋਕ ਸੋਗ ਵਿਚ ਡੁੱਬੇ ਹਨ। ਮੁੰਬਈ ਵਿਚ ਰਹਿਣ ਵਾਲੇ ਪ੍ਰਤੀਸ਼ ਵੋਰਾ ਮੂਲ ਰੂਪ ‘ਚ ਗੁਜਰਾਤ ਦੇ ਰਾਜਕੋਟ ਤੋਂ ਹਨ। ਉਹ ਟੀਵੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਅਦਾਕਾਰਾਂ ਵਿਚ ਸ਼ੁਮਾਰ ਹਨ। ਖਬਰਾਂ ਮੁਤਾਬਿਕ ਪਿਛਲੇ ਦਿਨੀਂ ਪ੍ਰਤੀਸ਼ ਸ਼ੂਟਿੰਗ ਲਈ ਗਏ ਹੋਏ ਸਨ।

ਇਸ ਦੌਰਾਨ ਮੁੰਬਈ ਸਥਿਤ ਉਨ੍ਹਾਂ ਦੇ ਫਲੈਟ ‘ਤੇ ਬੇਟੀ ਇਕ ਪਲਾਸਟਿਕ ਦੇ ਖਿਡੌਣੇ ਨਾਲ ਖੇਡ ਰਹੀ ਸੀ। ਇਸ ਦਰਮਿਆਨ ਖਿਡੌਣੇ ਦਾ ਇਕ ਟੁਕੜਾ ਟੁੱਟ ਕੇ ਗਲ਼ੇ ਵਿਚ ਜਾ ਫਸਿਆ। ਇਸ ਕਾਰਨ ਉਹ ਸਾਹ ਨਹੀਂ ਲੈ ਸਕੀ। ਜਦੋਂ ਤਕ ਘਰ ਵਿਚ ਮੌਜੂਦ ਲੋਕ ਕੁਝ ਸਮਝਦੇ, ਬੱਚੀ ਮਰ ਚੁੱਕੀ ਸੀ। ਧਿਆਨ ਯੋਗ ਹੈ ਕਿ ਪ੍ਰਤੀਸ਼ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਤੇ ਕਰਾਈਮ ਪੈਟਰੋਲ ਵਰਗੇ ਸ਼ੋਅਜ਼ ਵਿੱਚ ਵੀ ਕੰਮ ਕਰ ਚੁੱਕੇ ਹਨ।

Facebook Comments
Facebook Comment