• 7:25 am
Go Back

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਗ ਬਾਦਲ ਦੇ ਕਰੀਬੀ ਰਿਸ਼ਤੇਦਾਰਾਂ ਵੱਲੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਬਾਦਲ ਅਨੁਸਾਰ ਹਲਾਤ ਇਹ ਹਨ ਕਿ ਤੰਗ ਆ ਕੇ ਰਿਫ਼ਾਇਨਰੀ ਦੇ ਅਧਿਕਾਰੀ ਪੰਜਾਬ ਛੱਡ ਹਰਿਆਣਾ ਜਾਣ ਦੀ ਤਿਆਰੀ ਕਰ ਰਹੇ ਨੇ। ਉਨ੍ਹਾਂ ਆਖਿਆ ਕਿ ਬੇਸ਼ੱਕ ਸਰਕਾਰ ਨੇ ਗੁੰਡਾ ਟੈਕਸ ਬੰਦ ਕਰਨ ਦਾ ਦਾਅਵਾ ਕੀਤਾ ਹੈ ਪਰ ਹਕੀਕਤ ‘ਚ ਕੁੱਝ ਵੀ ਨਹੀਂ ਬਦਲਿਆ ਤੇ ਗੁੰਡਾ ਟੈਕਸ ਦਾ ਬੋਲਬਾਲਾ ਜਾਰੀ ਹੈ।
ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਹੀ ਮਸ਼ਹੂਰ ਪੰਜਾਬੀ ਅਖਬਾਰ ਵੱਲੋਂ ਗੁੰਡ ਟੈਕਸ ਦਾ ਮੁੱਦਾ ਚੁੱਕਿਆ ਗਿਆ ਸੀ, ਜਿਸਦੇ ਬਾਅਦ ਇਸਦੇ ਸਿਆਸੀ ਰੂਪ ਧਾਰ ਲਿਆ ਅਤੇ ਵਿਰੋਧੀ ਪਾਰਟੀਆਂ ਨੇ ਜਨਤਕ ਸਟੇਜਾਂ ਤੋਂ ਇਹ ਮੁੱਦਾ ਉਛਾਲਿਆ, ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੀ ਗੁੰਡਾ ਟੈਕਸ ਵਸੂਲਣ ਦੀ ਸੱਚਾਈ ਕਬੂਲੀ ਗਈ। ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਇਹ ਸਾਫ਼ ਤੌਰ ‘ਤੇ ਨਿਰਦੇਸ਼ ਜਾਰੀ ਕੀਤੇ ਗਏ ਕਿ ਗੁੰਡਾ ਟੈਕਸ ਨੂੰ ਬੰਦ ਕੀਤਾ ਜਾਵੇਗਾ। ਬੇਸ਼ੱਕ ਸਰਕਾਰ ਨੇ ਸਖ਼ਤ ਕਦਮ ਪੁੱਟਣ ਦੀ ਗੱਲ ਆਖੀ ਹੈ, ਪਰ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਅੱਜ ਵੀ ਲਗਾਤਾਰ ਉਛਾਲ ਰਹੀਆਂ ਹਨ।

Facebook Comments
Facebook Comment