• 7:14 am
Go Back

ਲੁਧਿਆਣਾ: ਲੁਧਿਆਣਾ ‘ਚ ਹੋਏ ਛਪਾਰ ਦੇ ਮੇਲੇ ਦੌਰਾਨ ਹਾਲਾਂਕਿ ਬਰਸਾਤ ਨੇ ਸਿਆਸੀ ਕਾਨਫਰੰਸ ਵਿੱਚ ਰੁਕਾਵਟਾਂ ਜ਼ਰੂਰ ਪਾਈਆਂ, ਪਰ ਇਸ ਦੇ ਬਾਵਜੂਦ ਵੀ ਸਿਆਸੀ ਸਟੇਜਾਂ ਤੋਂ ਹੋਏ ਭਾਸ਼ਣਾਂ ਵਿੱਚ ਇਲਜ਼ਾਮ ਤਰਾਸੀਆਂ ਦੀ ਕੋਈ ਘਾਟ ਦਿਖਾਈ ਨਹੀਂ ਦਿੱਤੀ। ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਕਾਨਫਰੰਸ ਦੀ, ਤਾਂ ਇਥੇ ਆਕਲੀ ਆਗੂਆਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਚ ਮਿਲੀ ਹਾਰ ਦਾ ਠੀਕਰਾ, ਕਾਂਗਰਸ ਸਰਕਾਰ ਸਿਰ ਭੰਨਣ ਦਾ ਪੂਰਾ ਪੂਰਾ ਯਤਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਮੁਕਤਸਰ ਦੇ ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਤੇ ਇੱਕ ਵਾਰ ਫਿਰ ਤੋਂ ਹੱਲਾ ਬੋਲਿਆ ਹੈ, ਲੁਧਿਆਣਾ ਦੇ ਛਪਾਰ ਮੇਲੇ ਚ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਸ.ਐੱਸ.ਪੀ. ਢੇਸੀ ਨੂੰ ਸਮਾਂ ਆਉਣ ਤੇ ਸੁਧਾਰਨ ਦੀ ਧਮਕੀ ਦਿੱਤੀ।

ਉਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਅੰਦਾਜ਼ ਚ ਮਨਜੀਤ ਸਿੰਘ ਢੇਸੀ ਤੇ ਹਮਲਾ ਬੋਲਿਆ ਮਜੀਠੀਆ ਨੇ ਕਿਹਾ ਮੁਕਤਸਰ ਵਿਚ ਵੀ ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨੇ ਖੁਦ ਬੂਥ ਕੈਪਚਰਿੰਗ ਕਰਵਾਈ ਸੀ, ਇਸ ਦਾ ਜਵਾਬ ਉਹ ਸਮਾਂ ਆਉਣ ‘ਤੇ ਦੇਣਗੇ। ਆਮ ਆਦਮੀ ਪਾਰਟੀ ‘ਤੇ ਸ਼ਬਦੀ ਹਮਲਾ ਕਰਦਆਿਂ ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ‘ਆਪ’ ਦਾ ਝਾੜੂ ਪੁੱਠਾ ਹੀ ਫਿਰਨ ਲੱਗ ਗਿਆ ਹੈ। ਮਜੀਠੀਆ ਨੇ ਕਿਹਾ ਕਿ ਲੋਕ ਵੋਟ ਭਾਵੇਂ ਕਾਂਗਰਸ ਨੂੰ ਪਾਉਣ ਜਾਂ ਆਮ ਆਦਮੀ ਪਾਰਟੀ ਇਹ ਜਾਣੀ ਸਿਰਫ ਰਾਹੁਲ ਗਾਂਧੀ ਨੂੰ ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ ਚ ਕੀਤੀ ਜਾਣ ਵਾਲੀ ਰੈਲੀ ਚ ਪਹੁੰਚਣ ਦੀ ਅਪੀਲ ਵੀ ਕੀਤੀ।

Facebook Comments
Facebook Comment