• 12:57 pm
Go Back

ਇੱਕ ਪਾਸੇ ਜਿੱਥੇ ਮੈਡੀਕਲ ਤੇ ਦਵਾਈਆਂ ਦੀ ਦੁਨੀਆ ਤਰੱਕੀ ਕਰ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਇੱਕ ਫੰਗਸ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ ਇੰਝ ਡਿਵੇਲਪ ਕਰ ਲਿਆ ਕਿ ਉਹ ਇਨਸਾਨ ਲਈ ਜਾਨਲੇਵਾ ਬਣ ਚੁੱਕਿਆ ਹੈ। ਇਹ ਫੰਗਸ ਬਲੱਡਸਟਰੀਮ ਵਿੱਚ ਪੁੱਜਣ ‘ਤੇ ਸਰੀਰ ਵਿੱਚ ਖਤਰਨਾਕ ਇਨਫੈਕਸ਼ਨ ਪੈਦਾ ਕਰਦਾ ਹੈ। ਡਰਾਉਣੀ ਗੱਲ ਇਹ ਹੈ ਕਿ ਫਿਲਹਾਲ ਇਸ ਦਾ ਕੋਈ ਇਲਾਜ਼ ਉਪਲੱਬਧ ਨਹੀਂ ਹੈ। ਇਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਇਸ ਨਾਲ ਪੀੜਤ ਵਿਅਕਤੀ ਦੀ ਭਲੇ ਹੀ ਮੌਤ ਹੋ ਜਾਵੇ ਪਰ ਫੰਗਸ ਜਿਉਂਦਾ ਰਹਿੰਦਾ ਹੈ ਤੇ ਦੂਜਿਆਂ ਦੇ ਸਰੀਰ ਵਿੱਚ ਆਸਾਨੀ ਨਾਲ ਦਾਖਲ ਹੋ ਕੇ ਉਨ੍ਹਾਂ ਨੂੰ ਵੀ ਮਰੀਜ ਬਣਾ ਸਕਦਾ ਹੈ।

ਕੈਂਡਿਡਾ ਔਰਿਸ ਨਾਮਕ ਰਹਸਮਈ ਰੋਗ ਫੰਗਸ ਦੇ ਕਾਰਨ ਪੂਰੀ ਦੁਨੀਆ ਵਿੱਚ ਫੈਲ ਰਹੀ ਹੈ ਅਤੇ ਇਸ ਦੀ ਕੋਈ ਦਵਾਈ ਵੀ ਉਪਲੱਬਧ ਨਹੀਂ ਹੈ। ਇਸ ਕਾਰਨ ਪੂਰੀ ਦੁਨੀਆ ਦੇ ਲੋਕ ਪਰੇਸ਼ਾਨ ਹਨ। 2009 ਵਿੱਚ ਜਾਪਾਨ ਵਿੱਚ ਇੱਕ ਵਿਅਕਤੀ ਵਿੱਚ ਇਸ ਦੇ ਸੰਕਰਮਣ ਦਾ ਪਤਾ ਚੱਲਿਆ ਸੀ।

ਨਿਊਯਾਰਕ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਹੁਣ ਤੱਕ ਕੈਂਡਿਡਾ ਰਿਸ ਫੰਗਸ ਦੀ ਚਪੇਟ ‘ਚ ਆਉਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਫੰਗਸ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜੋਰ ਹੈ।

ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਮਈ ਮਹੀਨੇ ਵਿੱਚ ਕੈਂਡਿਡਾ ਔਰਿਸ ਦਾ ਪਹਿਲਾ ਮਰੀਜ ਬਰੁਕਲਿਨ ਵਿੱਚ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰਾਂ ਨੇ ਆਈਸੀਯੂ ‘ਚ ਸ਼ਿਫਟ ਕੀਤਾ ਸੀ। ਬਜ਼ੁਰਗ ਦੀ ਮੌਤ ਤੋਂ ਬਾਅਦ ਇਸ ਫੰਗਸ ਨਾਲ ਗ੍ਰਸਤ ਕਈ ਲੋਕ ਸਾਹਮਣੇ ਆਏ। ਪਿਛਲੇ ਪੰਜ ਸਾਲਾਂ ਵਿੱਚ ਵੇਨੇਜੁਏਲਾ ਅਤੇ ਸਪੇਨ ਦੇ ਕੁੱਝ ਹਸਪਤਾਲਾਂ ‘ਚ ਇਸ ਫੰਗਸ ਨਾਲ ਗ੍ਰਸਤ ਲੋਕਾਂ ਦੇ ਕਈ ਮਾਮਲੇ ਸਾਹਮਣੇ ਆਏ। ਜਿਸ ਕਾਰਨ ਇੱਕ ਬ੍ਰਿਟਿਸ਼ ਮੈਡੀਕਲ ਸੈਂਟਰ ਨੂੰ ਆਪਣੀ ਆਈਸੀਯੂ ਤੱਕ ਬੰਦ ਕਰਨੀ ਪਈ ਸੀ।

ਯੂਐੱਸ ਅਤੇ ਯੂਰੋਪ ਤੋਂ ਬਾਅਦ ਹੁਣ ਇਸ ਫੰਗਸ ਨੇ ਏਸ਼ੀਆਈ ਦੇਸ਼ਾਂ ਦਾ ਰੁੱਖ ਕੀਤਾ ਹੈ। ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ, ਪਾਕਿਸਤਾਨ ਅਤੇ ਦੱਖਣ ਅਫਰਿਕਾ ਵਿੱਚ ਵੀ ਇਸ ਫੰਗਸ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ। ਰਿਪੋਰਟ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਅਕਤੀ ਦੀ ਮੌਤ ਦੇ ਨਾਲ ਇਹ ਫੰਗਸ ਮਰਦਾ ਹੀ ਨਹੀਂ ਹੈ ਮਰੀਜ ਦੀ ਮੌਤ ਤੋਂ ਬਾਅਦ ਵੀ ਕੈਂਡਿਡਾ ਆਰਿਸ ਦਾ ਵਾਇਰਸ ਜ਼ਿੰਦਾ ਮਿਲਿਆ ਸੀ।

ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਸਦੇ ਕਾਰਨ ਕੈਂਡਿਡਾ ਔਰਿਸ ਫੰਗਸ ਨਾਲ 90 ਦਿਨ ਦੇ ਅੰਦਰ ਮਰੀਜ ਦੀ ਮੌਤ ਹੋ ਜਾਂਦੀ ਹੈ। ਹਸਪਤਾਲ ‘ਚ ਮੌਜੂਦ ਲੋਕਾਂ, ਸਮੱਗਰੀਆਂ ਸਮੇਤ ਹੋਰ ਚੀਜਾਂ ਨੂੂੰ ਛੂਹਣ ਨਾਲ ਵੀ ਇਹ ਇੱਕ ਇਨਸਾਨ ਤੋਂ ਦੂੱਜੇ ਇਨਸਾਨ ਵਿੱਚ ਫੈਲਦਾ ਜਾ ਰਿਹਾ ਹੈ।

Facebook Comments
Facebook Comment