• 2:47 pm
Go Back

ਨਵੀਂ ਦਿੱਲੀ: ਭਾਰਤ ਨੂੰ ਆਸਟ੍ਰੇਲੀਆ ਦੇ ਖਿਲਾਫ ਪੰਜ ਮੈਚਾਂ ਦੀ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ 3-2 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਆਸਟ੍ਰੇਲੀਆਈ ਟੀਮ ਨੇ ਐਰੋਨ ਫਿੰਚ ਦੀ ਕਪਤਾਨੀ ‘ਚ ਪਹਿਲੀ ਲੜੀ ਆਪਣੇ ਨਾਂ ਕਰ ਲਈ। ਫਿੰਚ ਦੀ ਕਪਤਾਨੀ ‘ਚ ਆਸਟ੍ਰੇਲੀਆ ਦੀ ਇਹ ਚੌਥੀ ਲੜੀ ਸੀ। ਉੱਥੇ ਹੀ ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤੀ ਟੀਮ ਪਹਿਲੀ ਵਾਰ ਇੱਕ ਰੋਜ਼ਾ ਲੜੀ ਹਾਰੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਕੋਹਲੀ ਦੀ ਕਪਤਾਨੀ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੀ ਸੀ ਅਤੇ ਸਾਰਿਆਂ ‘ਚ ਜਿੱਤੀ ਹਾਸਲ ਕੀਤੀ ਸੀ।

ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ 10 ਸਾਲ ਬਾਅਦ ਆਪਣੇ ਘਰ ‘ਚ ਲੜੀ ਹਾਰੀ ਹੈ। ਪਿਛਲੀ ਵਾਰ ਆਸਟ੍ਰੇਲੀਆ ਨੇ 2009 ‘ਚ 6 ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ ਭਾਰਤ ਨੂੰ 4-2 ਨਾਲ ਹਰਾਇਆ ਸੀ। ਅੱਜ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਚ ‘ਤੇ ਖੇਡੇ ਗਏ ਅੰਤਮ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ‘ਚ 272 ਦੌੜਾਂ ਬਣਾਈਆਂ। ਉਸਮਾਨ ਖ਼ਵਾਜਾ ਨੇ 100 ਦੌੜਾਂ ਬਣਾਈਆਂ।

ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 50 ਓਵਰਾਂ ‘ਚ 10 ਵਿਕਟਾਂ ਗੁਆ ਕੇ 237 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 46, ਭੁਵਨੇਸ਼ਵਰ ਕੁਮਾਰ ਨੇ 46 ਅਤੇ ਕੇਦਾਰ ਜਾਧਵ ਨੇ 44 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਐਡਮ ਜੰਪਾ ਨੇ 3 ਵਿਕਟਾਂ ਲਈਆਂ।

Facebook Comments
Facebook Comment