• 4:25 pm
Go Back

ਨਵੀਂ ਦਿੱਲੀ : ਵਰਲਡ ਕੱਪ ਮੈਚ ‘ਚ ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦਿਆਂ ਇੱਕ ਬਾਕਸਿੰਗ ਖਿਡਾਰੀ ਵੱਲੋਂ ਪਾਕਿ ਦਾ ਹਾਰ ਦਾ ਭਾਰਤ ਤੋਂ ਬਦਲਾ ਲੈਣ ਦੀ ਗੱਲ ਵੀ ਸਾਹਮਣੇ ਆਈ ਸੀ। ਪਰ ਅਜੇ ਵੀ ਪਾਕਿ ਖਿਡਾਰੀ ਵਿਰੋਧ ਦਾ ਸ਼ਿਕਾਰ ਹੋ ਰਹੇ ਹਨ। ਦਰਅਸਲ ਇਸ ਹਾਰ ਦਾ ਸਭ ਤੋਂ ਵੱਡਾ ਜਿੰਮੇਵਾਰ ਪਾਕਿ ਟੀਮ ਕਪਤਾਨ ਸਰਫਰਾਜ ਅਹਿਮਦ ਨੂੰ ਠਹਿਰਾਇਆ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦਾ ਵਿਰੋਧ ਸਭ ਤੋਂ ਵਧੇਰੇ ਹੋ ਰਿਹਾ ਹੈ। ਜਿਸ ਦਾ ਸਬੂਤ ਉਸ ਵੇਲੇ ਮਿਲਿਆ ਜਦੋਂ ਬੀਤੇ ਦਿਨੀਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਰਤਾਨੀਆਂ ਦੇ ਇੱਕ ਮਾਲ ‘ਚ ਆਪਣੇ ਬੇਟੇ ਨਾਲ ਘੁਮਣ ਲਈ ਗਏ ਤਾਂ ਉਨ੍ਹਾਂ ਦੇ ਇੱਕ ਪਾਕਿਸਤਾਨੀ ਫੈਨ ਨੇ ਲਾਈਵ ਵੀਡੀਓ ਦੌਰਾਨ ਸਰਫਰਾਜ ‘ਤੇ ਇੱਕ ਭੱਦੀ ਟਿੱਪਣੀ ਕੀਤੀ ਜਿਹੜੀ ਕਿ ਇੰਨੀ ਦਿਨੀ ਖੂਬ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇਸ ਵੀਡੀਓ ਦੀ ਦੁਨੀਆਂ ਭਰ ‘ਚ ਆਲੋਚਨਾ ਵੀ ਹੋ ਰਹੀ ਹੈ।

READ ALSO: ਕ੍ਰਿਕਟ ‘ਚ ਹਾਰ ਤੋਂ ਬਾਅਦ ਭਾਰਤ ਤੇ ਪਾਕਿ ਦੇ ਮੁੱਕੇਬਾਜ ਬਣੇ ਇੱਕ ਦੂਜੇ ਦੇ ਦੁਸ਼ਮਣ

ਵਾਇਰਲ ਹੋ ਰਹੀ ਇਸ ਵੀਡੀਓ ਦੀ ਆਲੋਚਨਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਰੇਹਮ ਖਾਨ ਨੇ ਕਰਦਿਆਂ ਇਕ ਟਵੀਟ ਕਰਕੇ ਲਿਖਿਆ ਕਿ, “ਸਰਫਰਾਜ ਨੇ ਤਾਂ ਸਿਰਫ ਇੱਕ ਮੈਚ ਹੀ ਹੱਥੋਂ ਗਵਾਇਆ ਹੈ ਪਰ ਇੱਕ ਸਮਾਜ ਦੇ ਤੌਰ ‘ਤੇ ਅਸੀਂ ਤਾਂ ਆਪਣੀ ਸਿਆਣਪ ਹੀ ਗਵਾ ਦਿੱਤੀ।” ਇਸੇ ਤਰ੍ਹਾਂ ਬਾਲੀਵੁੱਡ ਸਟਾਰ ਰਿਤੇਸ਼ ਦੇਸ਼ਮੁੱਖ ਨੇ ਵੀ ਇਸ ਵੀਡੀਓ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਹੁਤ ਸਾਰੇ ਖਿਡਾਰੀਆਂ ਨੇ ਅਜਿਹੇ ਅਹਿਮ ਮੈਚ ਹਾਰੇ ਹਨ ਪਰ ਜੋ ਕੁਝ ਸਰਫਰਾਜ ਦੇ ਨਾਲ ਹੋ ਰਿਹਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ : ਪਾਕਿ ਕ੍ਰਿਕਟ ਟੀਮ ਨੂੰ ਬੈਨ ਕਰਨ ਲਈ ਅਦਾਲਤ ‘ਚ ਪਈ ਅਰਜੀ

ਇਸ ਤੋਂ ਇਲਾਵਾ ਕਈ ਭਾਰਤੀਆਂ ਨੇ ਵੀ ਇਸ ਵੀਡੀਓ ‘ਤੇ ਆਪਣੀ  ਪ੍ਰਤੀਕਿਰਿਆ ਦਿੰਦਿਆਂ ਇਸ ਦੀ ਆਲੋਚਨਾ ਕੀਤੀ ਹੈ ਤੇ ਨਾਲ ਹੀ ਪਾਕਿਸਤਾਨੀ ਕਪਤਾਨ ਦੀ ਪ੍ਰਸ਼ੰਸਾ ਵੀ ਕੀਤੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸ਼ਰਮਨਾਕ ਦਸਦਿਆਂ ਇੱਕ ਪਾਕਿਸਤਾਨੀ ਪੱਤਰਕਾਰ ਸੱਯਦ ਰਜਾ ਮੇਹਦੀ ਨੇ ਆਪਣੇ ਟਵੀਟਰ ਅਕਾਉਂਟ ‘ਤੇ ਸ਼ੇਅਰ ਵੀ ਕੀਤਾ ਹੈ।

Facebook Comments
Facebook Comment