• 8:36 am
Go Back

ਨਵੀਂ ਦਿੱਲੀ: ਅਮਰੀਕੀ ਸੁਪਰ ਬਾਈਕ ਕੰਪਨੀ ਹਾਰਲੇ ਡੇਵਿਡਸਨ ਭਾਰਤ ‘ਚ ਰਾਇਲ ਐਨਫੀਲਡ ਨੂੰ ਟੱਕਰ ਦੇਣ ਲਈ 250 ਤੋਂ 500 ਸੀਸੀ ਰੇਂਜ ਦੇ ਮੋਟਰਸਾਈਕਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। 500 ਸੀਸੀ ਤਕ ਦੇ ਮੋਟਰਸਾਈਕਲ ਬਾਜ਼ਾਰ ‘ਚ ਇਸ ਸਮੇਂ ਬੁਲੇਟ ਦਾ ਦਬਦਬਾ ਹੈ। ਹਾਰਲੇ ਡੇਵਿਡਸਨ ਕਿਸੇ ਕੰਪਨੀ ਨਾਲ ਸਾਂਝੇਦਾਰੀ ਕਰਕੇ ਇਸ ਬਾਜ਼ਾਰ ‘ਚ ਦਾਖਲ ਹੋਵੇਗੀ। ਹਾਲਾਂਕਿ ਕੰਪਨੀ ਨੇ ਖੁਲਾਸਾ ਨਹੀਂ ਕੀਤਾ ਕਿ ਉਹ ਕਿਸ ਨਾਲ ਇਹ ਸਾਂਝੇਦਾਰੀ ਕਰਨ ਜਾ ਰਹੀ ਹੈ।

ਹਾਰਲੇ ਦੀ ਨਜ਼ਰ ਰਾਇਲ ਐਨਫੀਲਡ ਦੇ ਬਾਜ਼ਾਰ ‘ਤੇ ਹੈ ਪਰ ਉਹ ਆਪਣੇ ਮਾਡਲਾਂ ਦੀ ਕੀਮਤ ਉੱਚੀ ਵੀ ਰੱਖ ਸਕਦੀ ਹੈ। ਇਸ ਦੇ ਇਲਾਵਾ ਇਹ ਹਜ਼ਾਰਾਂ ਰਾਇਲ ਐਨਫੀਲਡ ਮਾਲਕਾਂ ਨੂੰ ਅਪਗ੍ਰੇਡ ਵਿਕਲਪ ਵੀ ਦੇ ਸਕਦੀ ਹੈ। ਉਧਰ ਰਾਇਲ ਐਨਫੀਲਡ ਵੀ ਇਸ ਸਾਲ ਦੇ ਅਖੀਰ ਤਕ ਦੋ ਸਿਲੰਡਰਾਂ ਵਾਲਾ 650-ਸੀਸੀ ਮੋਟਰਸਾਈਲ ਲਾਂਚ ਕਰਨ ਵਾਲੀ ਹੈ। ਅਮਰੀਕੀ ਕੰਪਨੀ ਨੇ ‘ਮੋਰ ਰੋਡਜ਼ ਟੂ ਹਾਰਲੇ-ਡੇਵਿਡਸਨ’ ਪਲਾਨ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਉਹ 250-500 ਸੀਸੀ ਬਾਈਕ ਬਣਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਲਈ ਉਹ ਏਸ਼ੀਆ ‘ਚ ਇਕ ਰਣਨੀਤਕ ਪਾਰਟਨਰ ਬਣਾਏਗੀ। ਕੰਪਨੀ ਦੀ ਨਜ਼ਰ ਖਾਸ ਕਰਕੇ ਤੇਜ਼ੀ ਨਾਲ ਵਧ ਰਹੇ ਭਾਰਤੀ ਬਾਜ਼ਾਰ ‘ਤੇ ਹੈ। ਮੌਜੂਦਾ ਸਮੇਂ ਭਾਰਤ ਦੇ ਕੁੱਲ ਮੋਟਰਸਾਈਕਲ ਬਾਜ਼ਾਰ ‘ਚ 250-500 ਸੀਸੀ ਦੇ ਮੋਟਰਸਾਈਕਲਾਂ ਦੀ ਬਾਜ਼ਾਰ ਹਿੱਸੇਦਾਰੀ 6.6 ਫੀਸਦੀ ਹੈ। ਵਿੱਤੀ ਸਾਲ 2017-18 ‘ਚ 250-500 ਸੀਸੀ ਦੇ ਮੋਟਰਸਾਈਕਲ ਦਾ ਬਾਜ਼ਾਰ 8.33 ਲੱਖ ਯੂਨਿਟਸ ਰਿਹਾ ਹੈ, ਜਿਸ ‘ਚ ਰਾਇਲ ਐਨਫੀਲਡ ਦੀ ਬਾਜ਼ਾਰ ਹਿੱਸੇਦਾਰੀ ਸਭ ਤੋਂ ਵੱਧ 95 ਫੀਸਦੀ ਰਹੀ।

Facebook Comments
Facebook Comment