• 11:59 am
Go Back

ਕਾਫੀ ਵਿਰੋਧ ਅਤੇ ਵਿਵਾਦਾਂ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਜਨਵਰੀ 25,2018 ਨੂੰ ਰਿਲੀਜ਼ ਕਰ ਦਿੱਤੀ ਗਈ। ਵਿਵਾਦਾਂ ਦਾ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਕਰਨੀ ਸੇਨਾ ਖਿਲਜੀ ਅਤੇ ਪਦਮਾਵਤ ‘ਚ ਕੁਝ ਸੀਨਜ਼ ਕਾਰਨ ਫਿਲਮ ਦੇ ਖਿਲਾਫ ਸੀ।।
ਫਿਲਮ ਦੀ ਰਿਲੀਜ਼ ਤੋਂ ਬਾਅਦ ਸਵਰਾ ਭਾਸਕਰ ਨੇ ਸੰਜੇ ਲੀਲਾ ਭੰਸਾਲੀ ਨੂੰ ਓਪਨ ਲੈਟਰ ਲਿਖਿਆ ਜਿਸ ‘ਚ ਉਹਨਾਂ ਨੇ ਫਿਲਮ ‘ਚ ਜੋਹਰ ਦੀ ਵਡਿਆਈ ਕਰਨ ‘ਤੇ ਭੰਸਾਲੀ ਦੀ ਕੜੀ ਨਿੰਦਾ ਕੀਤੀ।
ਇਹ ਚਿੱਠੀ ਕਾਫੀ ਮਸ਼ਹੂਰ ਹੋ ਗਈ ਅਤੇ ਇਸ ‘ਤੇ ਹੀ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਰਾਏ ਰੱਖੀ। ਕਈ ਲੋਕਾਂ ਨੇ ਸਵਰਾ ਦੀ ਇਸ ਚਿੱਠੀ ਦੇ ਵਿਰੋਧ ਬਿਆਨ ਦਿੱਤੇ।
ਲੈਕਮੇ ਫੈਸ਼ਨ ਵੀਕ ‘ਤੇ ਜਦੋਂ ਸਵਰਾ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਚਿੱਠੀ ਇਸ ਤਰ੍ਹਾਂ ਮਸ਼ਹੂਰ ਹੋ ਗਈ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਭਾਰਤ ‘ਚ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਆਪਣੇ ਵਿਚਾਰ ਰੱਖਣ ‘ਤੇ ਲੋਕਾਂ ‘ਚ ਅਸਿਹਣਸ਼ੀਲਤਾ ਬਹੁਤ ਹੈ।ਸਵਰਾ ਦਾ ਕਹਿਣਾ ਹੈ, “ਸਭ ਦਾ ਹੱਕ ਹੈ ਕਿ ਉਹ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖਣ। ਮੇਰੇ ਵਾਂਗ ਸਭ ਨੂੰ ਹੱਕ ਹੈ ਕਿ ਉਹ ਆਪਣੇ ਵਿਚਾਰ ਸਾਂਝੇ ਕਰਣ। ਮੈਂ ਇੱਕ ਸਹੀ ਗੱਲ ਸਾਹਮਣੇ ਰੱਖੀ ਹੈ। ਮੈਂ ਉਹੀ ਕਿਹਾ ਜੋ ਮੇਰੇ ਦਿਲ ‘ਚ ਆਇਆ। ਮੇਰੇ ਦਿਮਾਗ ‘ਚ ਜੋ ਸਵਾਲ ਆਏ ਮੈਂ ਪੁੱਛ ਲਏ। ਜੇ ਲੋਕੀ ਮੇਰੇ ਨਾਲ ਸਹਿਮਤ ਨਹੀ ਹਨ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ। ਇਹ ਇੱਕ ਲੋਕਤੰਤਰ ਦੇਸ਼ ਹੈ, ਇਹ ਵਧੀਆ ਹੈ ਕਿ ਸਭ ਦੇ ਇੱਕ ਚੀਜ਼ ਨੂੰ ਲੈ ਕੇ ਵੱਖ-ਵੱਖ ਵਿਚਾਰ ਹਨ।”

Facebook Comments
Facebook Comment