• 12:58 am
Go Back

ਨਵੀਂ ਦਿੱਲੀ : ਚੀਨ ਦੀ ਯਾਤਰਾ ਦੇ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਮਝੌਤੇ ਕਰਾਉਣ ‘ਚ ਸਫਲ ਹੋਏ ਹਨ। ਪਹਿਲੇ ਸਮਝੌਤੇ ਤਹਿਤ ਚੀਨ ਹੜ੍ਹ ਦੇ ਮੌਸਮ ‘ਚ ਬ੍ਰਹਮਪੁੱਤਰ ਨਦੀ ਦੇ ਜਲ ਪੱਧਰ ਦਾ ਡਾਟਾ ਭਾਰਤ ਨਾਲ ਸਾਂਝਾ ਕਰੇਗਾ। ਉੱਥੇ ਹੀ ਦੂਜੇ ਸਮਝੌਤੇ ਤਹਿਤ ਚੀਨ ਭਾਰਤ ਤੋਂ ਬਾਸਮਤੀ ਚੌਲਾਂ ਦੇ ਇਲਾਵਾ ਦੂਜੀ ਕਿਸਮ ਦੇ ਚੌਲ ਵੀ ਖਰੀਦੇਗਾ। ਚੀਨ ‘ਚ ਚੌਲਾਂ ਦੀ ਕਾਫੀ ਮੰਗ ਹੈ। ਭਾਰਤ ਦੇ ਕਿਸਾਨਾਂ ਲਈ ਇਹ ਵੱਡੀ ਖਬਰ ਹੈ ਕਿਉਂਕਿ ਅਜੇ ਤਕ ਚੀਨ ਸਿਰਫ ਭਾਰਤ ਦੇ ਬਾਸਮਤੀ ਚੌਲ ਹੀ ਖਰੀਦਦਾ ਸੀ। ਭਾਰਤ ‘ਚ ਚੌਲਾਂ ਦਾ ਉਤਪਾਦਨ ਬੀਤੇ ਤਿੰਨ ਸਾਲਾਂ ਤੋਂ ਲਗਾਤਾਰ ਵਧ ਰਿਹਾ ਹੈ। ਭਾਰਤ ਦੇ ਚੌਲਾਂ ਦੀ ਬਰਾਮਦ ਵਧਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਬਾਜ਼ਾਰ ਮੁੱਲ ਸਹੀ ਮਿਲ ਸਕੇਗਾ। ਇਸ ਫੈਸਲੇ ਨਾਲ ਭਾਰਤ ਅਤੇ ਚੀਨ ਵਿਚਕਾਰ ਵਪਾਰ ਘਾਟੇ ਨੂੰ ਵੀ ਘੱਟ ਕਰਨ ‘ਚ ਮਦਦ ਮਿਲੇਗੀ। ਬ੍ਰਹਮਪੁੱਤਰ ‘ਚ ਪਾਣੀ ਦਾ ਪੱਧਰ ਵਧਣ ‘ਤੇ ਭਾਰਤ ਦੇ ਕਈ ਇਲਾਕਿਆਂ ‘ਚ ਹੜ੍ਹ ਆ ਜਾਂਦਾ ਹੈ। ਸਮੇਂ ‘ਤੇ ਡਾਟਾ ਸਾਂਝਾ ਹੋ ਜਾਵੇਗਾ ਤਾਂ ਨੁਕਸਾਨ ਨੂੰ ਘੱਟ ਕਰਨ ਲਈ ਪਹਿਲਾਂ ਹੀ ਯੋਜਨਾ ਬਣਾਉਣ ‘ਚ ਮਦਦ ਮਿਲੇਗੀ। ਬੀਤੇ ਸਾਲ ਡੋਕਲਾਮ ‘ਚ 73 ਦਿਨ ਤਕ ਚੱਲੇ ਵਿਵਾਦ ਕਾਰਨ ਚੀਨ ਨੇ ਬ੍ਰਹਮਪੁੱਤਰ ਨਦੀ ਦੇ ਜਲ ਪੱਧਰ ਨਾਲ ਜੁੜਿਆ ਡਾਟਾ ਸਾਂਝਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਚੀਨ ਇਸ ‘ਤੇ ਰਾਜ਼ੀ ਹੋ ਗਿਆ ਹੈ। ਸਮਝੌਤੇ ਤਹਿਤ ਚੀਨ 15 ਮਈ ਤੋਂ 15 ਅਕਤੂਬਰ ਤਕ ਹਰ ਸਾਲ ਨਦੀ ਦੇ ਜਲ ਨਾਲ ਜੁੜੇ ਅੰਕੜੇ ਭਾਰਤ ਨਾਲ ਸਾਂਝਾ ਕਰੇਗਾ। ਆਮ ਮੌਸਮ ‘ਚ ਵੀ ਜੇਕਰ ਜਲ ਪੱਧਰ ਦੋਹਾਂ ਦੇਸ਼ਾਂ ਵਿਚਕਾਰ ਤੈਅ ਹੋਏ ਪਾਣੀ ਤੋਂ ਜ਼ਿਆਦਾ ਹੋ ਜਾਂਦਾ ਹੈ, ਤਾਂ ਚੀਨ ਇਸ ਦੀ ਜਾਣਕਾਰੀ ਭਾਰਤ ਨੂੰ ਦੇਵੇਗਾ। ਜ਼ਿਕਰਯੋਗ ਹੈ ਕਿ ਬ੍ਰਹਮਪੁੱਤਰ ਨਦੀ ਏਸ਼ੀਆ ਦੀ ਵੱਡੀਆਂ ਨਦੀਆਂ ‘ਚੋਂ ਇਕ ਹੈ, ਜੋ ਤਿੱਬਤ ਦੇ ਪਠਾਰ ਨੂੰ ਪਾਰ ਕਰਦੇ ਹੋਏ ਭਾਰਤ ‘ਚ ਅਰੁਣਾਚਲ ਪ੍ਰਦੇਸ਼ ਤੋਂ ਦਾਖਲ ਹੁੰਦੀ ਹੈ। ਇਸ ਲਈ ਚੀਨ ਕੋਲ ਉਸ ‘ਚ ਪਾਣੀ ਦੇ ਪੱਧਰ ਅਤੇ ਰਫਤਾਰ ਦੀ ਸਟੀਕ ਜਾਣਕਾਰੀ ਹੁੰਦੀ ਹੈ। ਹਾਰ ਸਾਲ ਮਾਨਸੂਨ ਦੇ ਮੌਸਮ ‘ਚ ਬ੍ਰਹਮਪੁੱਤਰ ਨਦੀ ‘ਚ ਹੜ੍ਹ ਆਉਂਦਾ ਹੈ, ਜਿਸ ਕਾਰਨ ਪੂਰਬੀ-ਉੱਤਰੀ ‘ਚ ਕਾਫੀ ਨੁਕਸਾਨ ਹੁੰਦਾ ਹੈ।

Facebook Comments
Facebook Comment