• 1:14 am
Go Back

ਓਟਾਵਾ: ਭਾਰਤ ਅਤੇ ਕੈਨੇਡਾ ਦੇ ਕਾਰੋਬਾਰੀ ਅਤੇ ਅਰਥਿਕ ਰਿਸ਼ਤੇ ਬਹੁਤ ਹੀ ਮਜ਼ਬੂਤ ਹਨ। ਹੁਣ ਇਨ੍ਹਾਂ ਰਿਸ਼ਤਿਆ ਨੂੰ ਦੋਵੇਂ ਦੇਸ਼ਾਂ ਦੀਆਂ ਉਦਮੀ ਔਰਤਾਂ ਹੋਰ ਉੱਚੀਆਂ ਬੁਲੰਦੀਆਂ ਤਕ ਲੈਕੇ ਜਾਣ ਗਈਆਂ। ਕੈਨੇਡੀਅਨ- ਇੰਡੀਅਨ ਐਕਸਲੇਰਸ਼ਨ ਪ੍ਰੋਗਰਾਮ ਤਹਿਤ ਭਾਰਤ ਤੋਂ 10 ਕਾਰੋਬਾਰੀ ਔਰਤਾਂ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਭਾਰਤੀ ਤਕਨੀਕੀ ਸੰਸਥਾ ਦਿੱਲੀ (ਆਈ.ਆਈ.ਟੀ. ) ਦੀ ਸਾਬਕਾ ਵਿਦਿਆਰਥਣ ਅਤੇ ਸਰਾਰਟਅਪ ਐਗਰੋਵੇਵ ਦੀ ਸੰਸਥਾਪਕ ਅਨੂ ਮੀਨਾ ਦੀ ਅਗਾਵਾਈ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ। ਜਿਸ ਵਿੱਚ ਅਨੂ ਮੀਨਾ ਇਨ੍ਹਾਂ ਔਰਤਾਂ ਅਤੇ ਓਟਾਵਾ ਯੂਨੀਵਰਸਿਟੀ ਵੱਲੋਂ ਤਿਆਰ ਕੈਨੇਡਾ ਦੀਆਂ ਕਾਰੋਬਾਰੀ ਔਰਤਾਂ ਦੇ ਡੈਲੀਗੇਸ਼ਨ ਨੂੰ ਬਾਈ – ਡਾਇਰੈਕਸ਼ਨਲ ਪ੍ਰੋਗਰਾਮ ਤਹਿਤ ਔਰਤਾਂ ਨੂੰ ਕਾਰੋਬਾਰ ਵਿੱਚ ਹਿੱਸਾ ਲੈਣ ਅਤੇ ਅੱਗੇ ਵਧਣ ਲਈ ਪ੍ਰੇਰਤ ਕਰਨਗੇ। ਇਹ ਪ੍ਰੋਗਰਾਮ ਕਾਰਲਟਨ ਇੰਡੋ – ਕੈਨੇਡਾ ਸੈਂਟਰ ਫਾਰ ਐਕਸੀਲੈਂਸ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋ ਕੀਤੇ ਸਮਝੌਤੇ ਤਹਿਤ ਹੋ ਰਿਹਾ ਹੈ। ਇਸੇ ਸਮਝੌਤੇ ਤਹਿਤ ਹੀ ਕੈਨੇਡੀਅਨ-ਇੰਡੀਅਨ ਐਕਸਲੇਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਦੋਵੇਂ ਦੇਸ਼ਾਂ ਤੋਂ 50 -50 ਇੰਟਰਪ੍ਰਾਈਜਜ਼ ਸ਼ਾਮਲ ਹੋ ਸਕਦੇ ਹਨ ਅਤੇ ਇਹ ਪ੍ਰੋਗਰਾਮ 5 ਸਾਲਾਂ ਤੱਕ ਚਲੇਗਾ। ਇਸ ਤੋਂ ਬਾਅਦ ਕੈਨੇਡਾ ਦੀਆਂ 10 ਕਾਰੋਬਾਰੀ ਔਰਤਾਂ ਵੀ ਭਾਰਤ ਦਾ ਦੌਰਾ ਕਰਨਗੀਆਂ। ਇਸ ਪ੍ਰੋਗਰਾਮ ਅੰਦਰ ਦੋਵੇ ਦੇਸ਼ਾਂ ਦੀਆਂ ਕਾਰੋਬਾਰੀ ਤਕਨੀਕਾਂ ਨੂੰ ਔਰਤਾਂ ਤੱਕ ਪਹੁੰਚਾਇਆ ਜਾਵੇਗਾ।

Facebook Comments
Facebook Comment