• 7:20 am
Go Back

ਪਟਿਆਲਾ: ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਪਟਿਆਲਾ ਜੇਲ੍ਹ ‘ਚ ਭੁੱਖ ਹੜਤਾਲ ‘ਤੇ ਬੈਠੇ ਬਲਵੰਤ ਸਿੰਗ ਰਾਜੋਆਣਾ ਨੂੰ ਅੱਜ ਪੰਜਵੇਂ ਦਿਨ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮਿਲਣ ਪਹੁੰਚੇ। ਲੌਂਗੋਵਾਲ ਦੇ ਨਾਲ ਅਕਾਲੀ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ, ਕਰਨੈਲ ਸਿੰਘ ਨਾਭਾ ਵੀ ਰਾਜੋਆਣਾ ਨੂੰ ਮਿਲਣ ਪਹੁੰਚੇ। ਮੁਲਾਕਾਤ ਤੋਂ ਬਾਅਦ ਲੌਂਗੋਵਾਲ ਨੇ ਕਿਹਾ ਕਿ ਭਾਈ ਰਾਜੋਆਣਾ ਅੱਜ ਸ਼ਾਮ ਤੱਕ ਆਪਣੀ ਭੁੱਖ ਹੜਤਾਲ ਖ਼ਤਮ ਕਰ ਸਕਦੇ ਹਨ।

ਜ਼ਿਕਰ ਯੋਗ ਹੈ ਕਿ ਬੀਤੇ ਦਿਨੀ ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਜੋਆਣਾ ਦਾ ਪੰਜ ਕਿੱਲੋ ਭਾਰ ਘਟ ਗਿਆ ਤੇ ਉਹ ਪਹਿਲਾਂ ਵੀ ਕਿਡਨੀਆਂ ਦੀ ਬਿਮਾਰੀ ਤੋਂ ਪੀੜਤ ਹਨ। ਜਿਸ ਕਾਰਨ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ।
ਦੱਸ ਦੇਈਏ ਬੀਤੇ ਦਿਨੀਂ ਅਕਾਲੀ ਦਲ ਤੇ ਐੱਸਜੀਪੀਸੀ ਨੇ ਰਾਜੋਆਣਾ ਨੂੰ ਭੁੱਖ ਹੜਤਾਲ ‘ਤੇ ਨਾ ਬੈਠਣ ਦੀ ਅਪੀਲ ਕੀਤੀ ਸੀ ਪਰ ਰਾਜੋਆਣਾ ਨੇ ਰੋਸ ਵਜੋਂ ਸੋਮਵਾਰ ਤੋਂ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

Facebook Comments
Facebook Comment