• 12:19 am
Go Back

ਥਾਈਲੈਂਡ – ਪੂਰਬੀ ਉਤਰੀ ਥਾਈਲੈਂਡ ਵਿਚ ਇੱਕ ਬੱਸ ਸੜਕ ਤੋਂ ਫਿਸਲ ਕੇ ਇੱਕ ਦਰਖ਼ਤ ਨਾਲ ਟਕਰਾ ਗਈ। ਜਿਸ ਵਿਚ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ। ਜਦੋਂ ਕਿ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਬੀਤੀ ਸ਼ਾਮ ਨੂੰ ਥਾਈਲੈਂਡ ਦੇ ਨਖੋਨ ਰਤਚਾਸੀਮਾ ਸੂਬੇ ਵਿਚ ਹੋਇਆ। ਇਸ ਡਬਲ ਡੇਕਰ ਬੱਸ ਰਾਹੀਂ ਕਰੀਬ 50 ਯਾਤਰੀ ਛੁੱਟੀਆਂ ਤੋਂ ਬਾਅਦ ਘਰ ਪਰਤ ਰਹੇ ਸਨ। ਸੂਬੇ ਦੀ ਐਮਰਜੈਂਸੀ ਮੈਡੀਕਲ ਸੇਵਾ ਵਿਭਾਗ ਦੇ ਇੱਕ ਅਧਿਕਾਰੀ ਸੁਤੇਪ ਰੁਨਤਾਵਿਲ ਨੇ ਦੱਸਿਆ ਕਿ 18 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ 12 ਔਰਤਾਂ, 6 ਪੁਰਸ਼ ਅਤੇ 1 ਬੱਚਾ ਸ਼ਾਮਲ ਹੈ। ਸੁਤੇਪ ਨੇ ਦੱਸਿਆ ਕਿ ਹੇਠਾਂ ਆ ਰਹੀ ਬੱਸ ‘ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਜਿਸ ਕਾਰਨ ਬੱਸ ਫਿਸਲ ਦੀ ਹੋਈ ਇੱਕ ਦਰਖ਼ਤ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਬੱਸ 2 ਹਿੱਸਿਆਂ ਵਿਚ ਵੰਡੀ ਗਈ। ਇੱਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਬੱਸ ਦੀ ਬਰੇਕ ਫ਼ੇਲ੍ਹ ਹੋ ਗਈ ਸੀ।

Facebook Comments
Facebook Comment