• 4:39 am
Go Back

ਮੈਲਬੌਰਨ: ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਬੱਸ ‘ਚ ਹੁੱਲੜਬਾਜ਼ੀ ਕਰਦੇ ਨੌਜਵਾਨਾਂ ਨੇ ਇਕ ਪੁਲਿਸ ਕਰਮਚਾਰੀ ਨਾਲ ਕੁੱਟਮਾਰ ਕੀਤੀ। ਜਿਸ ਦੇ ਚਲਦਿਆਂ ਪੁਲਿਸ ਕਰਮੀ ਭਾਰੀ ਜਖਮੀ ਹੋ ਗਿਆ ਤੇ ੳਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦਰਅਸਲ ਪੁਲਿਸ ਕਰਮਚਾਰੀ ਇਕ ਬੱਸ ‘ਚ ਸਵਾਰ ਸੀ ਅਤੇ ਉਸ ਦੌਰਾਨ ਉਹ ਡਿਊਟੀ ‘ਤੇ ਨਹੀਂ ਸੀ। ਪੁਲਿਸ ਕਰਮਚਾਰੀ ਦਾ ਨਾਂ ਡੇਵ ਥੋਰਨ ਹੈ, ਜੋ ਕਿ ਬੱਸ ‘ਚ ਸਵਾਰ ਹੋ ਕੇ ਦੱਖਣੀ-ਪੂਰਬੀ ਮੈਲਬੌਰਨ ਦੇ ਮੂਲਗਰੇਵ ਜਾ ਰਹੇ ਸਨ। ਡੇਵ ਨੇ ਇਸ ਦੌਰਾਨ ਦੇਖਿਆ ਕਿ 10 ਨੌਜਵਾਨ ਬੱਸ ਡਰਾਈਵਰ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਉਹ ਉਸ ਨਾਲ ਮਾੜਾ ਵਤੀਰਾ ਕਰ ਰਹੇ ਸਨ ਤਾਂ ਇਹ ਗੱਲ ਪੁਲਿਸ ਕਰਮਚਾਰੀ ਡੇਵ ਨੂੰ ਚੰਗੀ ਨਹੀਂ ਲੱਗੀ। ਡੇਵ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਕਿਹਾ ਕਿ ਬੱਸ ਡਰਾਈਵਰ ਨੂੰ ਆਪਣਾ ਕੰਮ ਕਰਨ ਦਿਓ। ਮੇਰੀ ਉਨ੍ਹਾਂ ਨਾਲ ਲੜਾਈ ਕਰਨ ਦੀ ਕੋਈ ਦਿਲਚਸਪੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੈਂ ਬੱਸ ‘ਚੋਂ ਉਤਰ ਗਿਆ ਪਰ ਉਹ ਨੌਜਵਾਨ ਤੁਰੰਤ ਹਿੰਸਕ ਹੋ ਗਏ ਅਤੇ ਉਨ੍ਹਾਂ ਮੇਰਾ ਪਿਛਾ ਕੀਤਾ। ਉਨ੍ਹਾਂ ਮੇਰੇ ‘ਤੇ ਜਾਨਲੇਵਾ ਹਮਲਾ ਕੀਤਾ, ਜਿਸ ਕਾਰਨ ਮੇਰੇ ਸਿਰ ‘ਚੋਂ ਬਹੁਤ ਖੂਨ ਵਹਿ ਗਿਆ। ਡੇਵ ਨੇ ਦੱਸਿਆ ਕਿ ਮੇਰੇ ਨਾਲ ਕੁੱਟਮਾਰ ਹੁੰਦੀ ਦੇਖ ਕੇ ਨੇੜੇ ਦੇ ਹੀ ਇਕ ਸੁਰੱਖਿਆ ਅਧਿਕਾਰੀ ਨੇ ਮਦਦ ਕੀਤੀ। ਉਸ ਨੇ ਮੈਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੇਰੇ ਸਿਰ ‘ਤੇ 12 ਟਾਂਕੇ ਲਾਏੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

Facebook Comments
Facebook Comment