• 7:56 pm
Go Back

ਚੀਨ : ਤੁਸੀਂ ਦੇਖਿਆ ਹੋਵੇਗਾ ਕਿ ਸਕੂਲ ‘ਚੋਂ ਮਿਲਿਆ ਹੋਇਆ ਕੰਮ ਕਰਨਾ ਬੱਚਿਆਂ ਨੂੰ ਸਭ ਤੋਂ ਮੁਸ਼ਕਲ ਲੱਗਦਾ ਹੈ। ਲਗਭਗ ਬਹੁਤ ਥੋੜ੍ਹੇ ਸਕੂਲੀ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਸਕੂਲ ‘ਚੋਂ ਮਿਲਿਆ ਕੰਮ ਕਰਨ ‘ਚ ਦਿਲਚਸਪੀ ਹੋਵੇ ਤੇ ਉਹ ਇਸ ਤੋਂ ਬਚਣ ਲਈ ਹਰ ਢੰਗ ਤਰੀਕਾ ਅਪਣਾਉਂਦੇ ਨੇ। ਪਰ ਮਾਤਾ ਪਿਤਾ ਵੱਲੋਂ ਉਨ੍ਹਾਂ ਦੀ ਪੜਾਈ ‘ਤੇ ਧਿਆਨ ਦੇਣ ਲਈ ਜਾਂ ਉਨ੍ਹਾਂ ਦਾ ਘਰ ਦਾ ਕੰਮ ਧਿਆਨ ਨਾਲ ਕਰਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੇ ਚਲਦਿਆਂ ਅੱਜ ਇੱਕ ਪਿਤਾ ਦਾ ਆਪਣੀ ਬੱਚੀ ਨੂੰ ਸਕੂਲ ਦਾ ਕੰਮ ਕਰਦੇ ਸਮੇਂ ਧਿਆਨ ਸਿਰਫ ਹੋਮਵਰਕ ‘ਤੇ ਰਖਾਉਣ ਲਈ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਘਟਨਾ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਂਗੇ। ਦਰਅਸਲ ਇਹ ਮਾਮਲਾ ਹੈ ਸਾਡੇ ਗੁਆਂਢੀ ਮੁਲਕ ਚੀਨ ਦਾ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਬੱਚੀ ਨੂੰ ਸਕੂਲ ਦਾ ਕੰਮ ਧਿਆਨ ਨਾਲ ਕਰਵਾਉਣ ਲਈ ਕੁੱਤੇ ਦੀ ਜਿੰਮੇਵਾਰੀ ਲਗਾਈ ਹੈ।

ਜਾਣਕਾਰੀ ਮੁਤਾਬਿਕ ਦੱਖਣ ਪੱਛਮੀ ਚੀਨ ਦੇ ਇੱਕ ਪ੍ਰਾਂਤ ਵਿੱਚ ਇੱਕ ਜੂ ਨਾਮ ਦੇ ਵਿਅਕਤੀ ਨੇ ਆਪਣੀ ਬੱਚੀ ਦੇ ਦੇਖਭਾਲ ਕਰਨ ਲਈ ਕੁੱਤੇ ਦੀ ਜਿੰਮੇਵਾਰੀ ਲਗਾਈ ਹੈ। ਜਾਣਕਾਰੀ ਮੁਤਾਬਿਕ ਜੂ ਨੇ ਪਹਿਲਾਂ ਇਸ ਮੋਂਗਰੇਲ ਨਾਮ ਦੇ ਕੁੱਤੇ ਨੂੰ ਸਪੈਸ਼ਲ ਸਿਖਲਾਈ ਦਿੱਤੀ ਹੈ ਤਾਂ ਕਿ ਉਹ ਬੱਚੀ ਦਾ ਵਧੀਆਂ ਢੰਗ ਨਾਲ ਧਿਆਨ ਰੱਖ ਸਕੇ। ਜੂ ਵੱਲੋਂ ਇਸ ਕੁੱਤੇ ਨੁੰ ਇਸ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ ਕਿ ਜਦੋਂ ਵੀ ਉਸ ਦੀ ਬੱਚੀ ਆਪਣਾ ਸਕੂਲੀ ਹੋਮਵਰਕ ਕਰੇ ਤਾਂ ਉਹ ਮੋਬਾਇਲ ਦੀ ਵਰਤੋਂ ਨਾ ਕਰ ਸਕੇ। ਇਸ ਲਈ ਇਹ ਕੁੱਤਾ ਜਦ ਵੀ ਬੱਚੀ ਆਪਣਾ ਹੋਮਵਰਕ ਕਰਦੀ ਹੈ ਤਾਂ ਬੇਹੱਦ ਚੌਕੰਨਾਂ ਰਹਿ ਕੇ ਉਸ ਨੂੰ ਦੇਖਦਾ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਕੁੱਤਾ ਵਿਹਲੇ ਸਮੇਂ ‘ਚ ਉਸ ਬੱਚੀ ਨਾਲ ਖੇਡਦਾ ਵੀ ਹੈ।

Facebook Comments
Facebook Comment