• 6:52 pm
Go Back

ਵਿਸ਼ਵ ਕੱਪ 2019 ਤੋਂ ਠੀਕ ਪਹਿਲਾਂ ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਆਪਣੀ ਕ੍ਰਿਕੇਟ ਟੀਮ ਦੀ ਜਰਸੀ ਵਿੱਚ ਬਦਲਾਅ ਕਰ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ ਲਈ ਹਰੀ ਜਰਸੀ ਲਾਂਚ ਕੀਤੀ ਗਈ ਹੈ। ਹਾਲਾਂਕਿ ਇਹ ਜਰਸੀ ਲਾਂਚ ਹੁੰਦੇ ਹੀ ਬੰਗਲਾਦੇਸ਼ੀ ਕ੍ਰਿਕੇਟ ਫੈਨਸ ਨੇ ਮੈਨੇਜਮੈਂਟ ਦੇ ਉੱਤੇ ਵੱਡਾ ਹਮਲਾ ਕਰ ਦਿੱਤਾ ਹੈ।

ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਹਰੀ ਜਰਸੀ ਲਾਂਚ ਕਰਨ ਨੂੰ ਲੈ ਕੇ ਬੰਗਲਾਦੇਸ਼ ਕ੍ਰਿਕੇਟ ਬੋਰਡ ਦੀ ਫੈਨਸ ਨੇ ਜੰਮ ਕੇ ਮਜ਼ਾਕ ਉਡਾਇਆ। ਫੈਨਸ ਦਾ ਕਹਿਣਾ ਹੈ ਕਿ ਇਸ ਜਰਸੀ ਵਿੱਚ ਸਾਡੀ ਟੀਮ ਬੰਗਲਾਦੇਸ਼ ਦੀ ਬਜਾਏ ਪਾਕਿਸਤਾਨ ਦੀ ਟੀਮ ਲੱਗ ਰਹੀ ਹੈ। ਸਾਲ 1971 ਵਿੱਚ ਬੰਗਲਾਦੇਸ਼ ਪਾਕਿਸਤਾਨ ਤੋਂ ਵੱਖ ਹੋਇਆ ਸੀ ਅਜਿਹੇ ਵਿੱਚ ਇਸ ਤਰ੍ਹਾਂ ਦੀ ਜਰਸੀ ਨੇ ਸਵਾਲ ਖੜੇ ਕਰ ਦਿੱਤੇ।

 

ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਪਾਕਿਸਤਾਨ ਹੀ ਨਹੀਂ ਸਾਊਥ ਅਫਰੀਕਾ ਵੀ ਇਸ ਵਾਰ ਵਰਲਡ ਕੱਪ ਵਿੱਚ ਹਰੀ ਜਰਸੀ ਵਿੱਚ ਨਜ਼ਰ ਆਵੇਗੀ। ਅਜਿਹੇ ਵਿੱਚ ਬੰਗਲਾਦੇਸ਼ ਦੀ ਜਰਸੀ ਥੋੜੀ ਵੱਖਰੀ ਹੋਣੀ ਸੀ ਪਰ ਬੋਰਡ ਨੇ ਇਸ ਉੱਤੇ ਧਿਆਨ ਨਹੀਂ ਦਿੱਤਾ ਅਤੇ ਵਰਲਡ ਕਪ ਲਈ ਸੋਮਵਾਰ ਨੂੰ ਜਰਸੀ ਲਾਂਚ ਕਰ ਦਿੱਤੀ , ਜੋ ਪੂਰੀ ਹਰੀ ਸੀ ।

 

ਬੰਗਲਾਦੇਸ਼ ਇਸ ਜਰਸੀ ਵਿੱਚ ਆਇਰਲੈਂਡ ਅਤੇ ਵਿੰਡੀਜ਼ ਦੇ ਨਾਲ ਟਰਾਈ ਸੀਰੀਜ਼ ਖੇਲ ਸਕਦੀ ਹੈ। ਹਾਲਾਂਕਿ , 30 ਮਈ ਤੋਂ ਸ਼ੁਰੂ ਹੋਣ ਵਾਲੇ ਵਰਲਡ ਕੱਪ ਤੋਂ ਪਹਿਲਾਂ ਇਸ ਜਰਸੀ ਨੂੰ ਬਦਲਿਆ ਜਾ ਸਕਦਾ ਹੈ।

 

ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਆਪਣੇ ਆਪ ਇਹ ਗੱਲ ਕਬੂਲੀ ਕਿ ਜਰਸੀ ਦਾ ਸ਼ੁਰੂਆਤੀ ਡਿਜ਼ਾਈਨ ਪਾਕਿਸਤਾਨ ਦੀ ਜਰਸੀ ਨਾਲ ਕਾਫ਼ੀ ਮਿਲਦਾ ਜੁਲਦਾ ਹੈ ਪਰ ਬੀਸੀਬੀ ਦੇ ਪ੍ਰਧਾਨ ਨਜਮੁਲ ਹਸਨ ਨੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਜਰਸੀ ‘ਤੇ ਬੰਗਲਾਦੇਸ਼ ਲਿਖਿਆ ਹੈ ਤੁਸੀ ਇਸਨੂੰ ਪਾਕਿਸਤਾਨ ਦੀ ਜਰਸੀ ਕਿਵੇਂ ਸਮਝ ਸਕਦੇ ਹੋ ? ਟਾਈਗਰਸ ਦੀ ਤਸਵੀਰ ਤੇ ਬੀਸੀਬੀ ਦਾ ਲੋਗੋ ਦੇਖਣ ਤੋਂ ਬਾਅਦ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਇਹ ਬੰਗਲਾਦੇਸ਼ ਦੀ ਜਰਸੀ ਨਹੀਂ ਹੈ ਸਗੋਂ ਪਾਕਿਸਤਾਨ ਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸ ਵਿਅਕਤੀ ਨੂੰ ਪਾਕਿਸਤਾਨ ‘ਚ ਰਹਿਣਾ ਚਾਹੀਦਾ ਹੈ ।

 

Facebook Comments
Facebook Comment