• 2:57 am
Go Back

ਲੰਡਨ – ਬ੍ਰਿਟੇਨ ਵਿਚ 27 ਮਾਰਚ ਨੂੰ ‘ਦਸਤਾਰ ਦਿਹਾੜਾ’ ਮਨਾਇਆ ਜਾਵੇਗਾ ਅਤੇ ਇਸ ਦਿਨ ਇੱਥੇ ਇੱਕ ਅਜਿਹਾ ਇਤਿਹਾਸ ਬਣਨ ਜਾ ਰਿਹਾ ਹੈ ਜੋ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ। ਅਸਲ ਵਿਚ ‘ਦਸਤਾਰ ਦਿਹਾੜੇ’ ਮੌਕੇ ਬ੍ਰਿਟੇਨ ਦੀ ਸੰਸਦ ਦੇ ਸਾਰੇ ਮੈਂਬਰ ਪੱਗਾ ਬੰਨ੍ਹ ਕੇ ਆਉਣਗੇ। ਕੁੱਝ ਦਿਨ ਪਹਿਲਾਂ ਬ੍ਰਿਟੇਨ ਸੰਸਦ ਭਵਨ ਦੇ ਬਾਹਰ ਇੱਕ ਸਿੱਖ ਨੌਜਵਾਨ ਰਵਨੀਤ ਸਿੰਘ ‘ਤੇ ਹੋਏ ਹਮਲੇ ਤੋਂ ਬਾਅਦ ਬ੍ਰਿਟੇਨ ਦੀ ਸੰਸਦ ਨੇ ਇਹ ਇਤਿਹਾਸਕ ਫ਼ੈਸਲਾ ਲਿਆ ਹੈ। ਉੱਧਰ ਰਵਨੀਤ ਸਿੰਘ ਨੇ ਬ੍ਰਿਟੇਨ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਤੋਂ ਪਹਿਲਾਂ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਨਹੀਂ ਦੇਖਣ ਨੂੰ ਨਹੀਂ ਮਿਲਿਆ ਕਿ ਕਿਸੇ ਦੂਜੇ ਮੁਲਕ ਨੇ ਸਿੱਖਾਂ ਨੂੰ ਇੰਨਾ ਵੱਡਾ ਮਾਣ ਸਤਿਕਾਰ ਦਿੱਤਾ ਹੋਵੇ। ਬ੍ਰਿਟੇਨ ਸਰਕਾਰ ਦੇ ਇਸ ਫ਼ੈਸਲੇ ਦੀ ਸਿੱਖ ਹਲਕਿਆਂ ਵਿਚ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਖਿਆ ਕਿ ਦਿੱਲੀ ਵਿਚ ਵੀ ‘ਦਸਤਾਰ ਦਿਹਾੜੇ’ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ।

Facebook Comments
Facebook Comment