• 1:42 am
Go Back

ਬ੍ਰਿਟੇਨ – ਕਠੂਆ ਬਲਾਤਕਾਰ ਮਾਮਲਾ ਬ੍ਰਿਟੇਨ ਦੀ ਸੰਸਦ ‘ਚ ਵੀ ਪਹੁੰਚ ਗਿਆ ਹੈ। ਦਰਅਸਲ ਪਾਕਿਸਤਾਨੀ ਮੂਲ ਦੇ ਇੱਕ ਬ੍ਰਿਟਿਸ਼ ਸਾਂਸਦ ਨੇ ਬ੍ਰਿਟੇਨ ਦੇ ਓਪਰੀ ਸਦਨ ‘ਚ ਕਠੂਆ ਮਾਮਲਾ ਚੁੱਕਿਆ ਅਤੇ ਬ੍ਰਿਟਿਸ਼ ਸਰਕਾਰ ਨੂੰ ਇਸ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕੀਤੀ ਹਾਲਾਂਕਿ ਬ੍ਰਿਟਿਸ਼ ਸਰਕਾਰ ਨੇ ਇਹ ਅਪੀਲ ਠੁਕਰਾ ਦਿੱਤੀ। ਬ੍ਰਿਟਿਸ਼ ਸੰਸਦ ‘ਚ ਕਠੂਆ ਮਾਮਲਾ ਚੁੱਕਣ ਵਾਲੇ ਸਾਂਸਦ ਦਾ ਨਾਂ ਨਜ਼ੀਰ ਅਹਿਮਦ ਉਰਫ਼ ਲਾਰਡ ਅਹਿਮਦ ਹੈ। ਆਪਣੀ ਗੱਲ ਸਦਨ ‘ਚ ਰੱਖਦਿਆਂ ਲਾਰਡ ਅਹਿਮਦ ਨੇ ਭਾਰਤ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਬ੍ਰਿਟੇਨ ਦੀ ਸਰਕਾਰ ਤੋਂ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲੰਘਣਕਰਤਾਵਾਂ ਨੂੰ ਨਿਆਂ ਦੇ ਦਾਇਰੇ ‘ਚ ਲਿਆਉਣਾ ਚਾਹੀਦਾ ਹੈ। ਉੱਧਰ ਬ੍ਰਿਟੇਨ ਦੀ ਸਰਕਾਰ ਵੱਲੋਂ ਬੈਰੋਨੈੱਸ ਸਟੇਡਮੈਨ ਸਕੌਟ ਨੇ ਕਿਹਾ ਕਿ ਭਾਰਤ ਦਾ ਮਜ਼ਬੂਤ ਲੋਕਤੰਤਰੀ ਢਾਂਚਾ ਹੈ, ਜੋ ਕਿ ਮਨੁੱਖੀ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪਰ ਅਸੀਂ ਮੰਨਦੇ ਹਾਂ ਕਿ ਇਸ ਦੇ ਆਕਾਰ ਅਤੇ ਵਿਸਥਾਰ ਨੂੰ ਵੇਖਦੇ ਹੋਏ ਸੰਵਿਧਾਨ ‘ਚ ਅਹਿਮ ਅਧਿਕਾਰਾਂ ਨੂੰ ਲਾਗੂ ਕਰਨ ‘ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੌਟ ਨੇ ਕਿਹਾ ਕਿ ਇਹ ਮਾਮਲਾ ਬਹੁਤ ਭਿਆਨਕ ਹੈ ਅਤੇ ਸਾਡੀ ਹਮਦਰਦੀ ਪੀੜਤਾਂ ਦੇ ਪਰਵਾਰ ਨਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਨਿਆਂ ਕੀਤਾ ਜਾਵੇਗਾ।

Facebook Comments
Facebook Comment