• 11:32 am
Go Back

ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਤਰਨਤਾਰਨ ਦੇ ਗੁਰਦੁਆਰਾ ਚੋਹਲਾ ਸਾਹਿਬ ਵਿਖੇ ਰੈਲੀ ਕਰਨ ਵਾਲੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟੈਂਕਾਂ ਟੈਂਕਾਂ ਵਾਲੀ ਗਾਲ੍ਹ ਕੱਢਣ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਗੂਆਂ ਨੂੰ ਆਪਣੀ ਜ਼ੁਬਾਨ ਤੇ ਲਗਾਮ ਦੇਣ ਦੀ ਨਸੀਹਤ ਦਿੱਤੀ ਹੈ। ਪ੍ਰਕਾਸ਼ ਸਿੰਘ ਬਾਦਲ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸਾਬਕਾ ਮੁੱਖਮੰਤਰੀ ਅਨੁਸਾਰ ਪਾਰਟੀ ਆਗੂਆਂ ਦੀ ਮਾਂ ਹੁੰਦੀ ਹੈ ਤੇ ਇਸੇ ਪਾਰਟੀ ਨੇ ਉਨ੍ਹਾਂ ਨੂੰ ਪੰਜ ਵਾਰ ਮੁੱਖਮੰਤਰੀ ਵੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪਾਰਟੀ ਪ੍ਰਤੀ ਕੁਝ ਲੋਕਾਂ ਨੂੰ ਗਿਲੇ ਸ਼ਿਕਵੇ ਜਰੂਰ ਹੋਣਗੇ ਲੇਕਿਨ ਇਸਦੇ ਬਾਵਜੂਦ ਆਗੂਆਂ ਨੂੰ ਆਪਣੇ ਗੁੱਸੇ ਤੇ ਕਾਬੂ ਰੱਖਣ ਦੇ ਨਾਲ-ਨਾਲ ਜ਼ੁਬਾਨ ਤੇ ਵੀ ਕਾਬੂ ਰੱਖਣਾ ਪਵੇਗਾ। ਬ੍ਰਹਮਪੁਰਾ ਵਲੋਂ ਸ਼ਰੇਆਮ ਕੈਮਰੇ ਤੇ ਕੱਢੀ ਗਈ ਇਸ ਗਾਲ੍ਹ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਤੀ ਗਈ ਇਹ ਪਹਿਲੀ ਪ੍ਰਤੀਕ੍ਰਿਆ ਸੀ। ਦੱਸ ਦੇਈਏ ਕਿ ਚੋਹਲਾ ਸਾਹਿਬ ਦੀ ਰੈਲੀ ਤੋਂ ਬਾਅਦ ਮੀਡੀਆ ਦੇ ਇੱਕ ਹਲਕੇ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟੈਂਕਾਂ ਟੈਂਕਾਂ ਵਾਲਾ ਇੱਕ ਅਜਿਹਾ ਚੈਲੰਜ ਕਰ ਦਿੱਤਾ ਸੀ ਜਿਸਨੂੰ ਕਿ ਪੰਜਾਬੀ ਵਿਚ ਗਾਲ੍ਹ ਮੰਨਿਆ ਜਾਂਦਾ ਹੈ।

Facebook Comments
Facebook Comment