• 4:49 am
Go Back

ਆਸਟਰੇਲੀਆ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿਥ ਬਾਲ ਟੇਪਰਿੰਗ ਮਾਮਲੇ ‘ਚ ਕ੍ਰਿਕੇਟ ਆਸਟਰੇਲੀਆ ਵਲੋਂ ਲਗਾਏ ਗਏ 1 ਸਾਲ ਦੇ ਬੈਨ ਦੇ ਖਿਲਾਫ ਅਪੀਲ ਨਹੀਂ ਕਰਣਗੇ। ਸਮਿਥ ਨੇ ਬੁਧਵਾਰ ਨੂੰ ਟਵੀਟ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਸਮਿਥ ਨੇ ਆਪਣੇ ਇੱਕ ਟਵੀਟ ‘ਚ ਕਿਹਾ, ” ਮੈ ਇਸ ਘਟਨਾ ਨੂੰ ਭੂਲਣ ਅਤੇ ਆਪਣੇ ਦੇਸ਼ ਦੇ ਕ੍ਰਿਕੇਟ ‘ਚ ਫਿਰ ਤੋਂ ਨੁਮਾਇੰਦਗੀ ਕਰਣ ਲਈ ਕੁਝ ਵੀ ਕਰਾਂਗਾ। ਮੈਂ ਜੋ ਵੀ ਕਿਹਾ, ਮੈਂ ਉਸ ਗੱਲ ਦਾ ਮੂਲ ਰੱਖਦਾ ਹਾਂ ਅਤੇ ਮੈਂ ਟੀਮ ਦੇ ਕਪਤਾਨ ਦੇ ਰੂਪ ‘ਚ ਇਸ ਘਟਨਾ ਦੀ ਪੂਰੀ ਜ਼ਿਮੇਵਾਰੀ ਲੈਂਦਾ ਹਾਂ।” ਆਪਣੇ ਟਵੀਟ ‘ਚ ਸਮਿਥ ਨੇ ਇਹ ਵੀ ਕਿਹਾ, ” ਮੈਂ ਇਸ ਬੈਨ ਦੇ ਖਿਲਾਫ ਅਪੀਲ ਨਹੀਂ ਕਰਾਂਗਾ। ਸੀ.ਏ ਨੇ ਇਹ ਬੈਨ ਇੱਕ ਕੜਾ ਸੰਦੇਸ਼ ਦੇਣ ਦੇ ਲਈ ਲਗਾਇਆ ਹੈ ਮੈਂ ਇਸ ਨੂੰ ਸਵੀਕਾਰ ਕੀਤਾ ਹੈ।”

Facebook Comments
Facebook Comment