• 8:24 am
Go Back

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਵਸਾਹੀ ਮਤੇ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ‘ਤੇ ਆਪਣੇ ਅੰਦਾਜ਼ ਵਿੱਚ ਨਿਸ਼ਾਨਾ ਸਾਧਿਆ। ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਫੈਡਰਲ ਢਾਂਚੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤੇ ਦਿੱਲੀ ਦੇ ਉਪ ਰਾਜਪਾਲ ‘ਤੇ ਵਾਇਸਰਾਏ ਦੀ ਆਤਮਾ ਹਾਵੀ ਹੈ।
ਉਨ੍ਹਾਂ ਵਧਦੀ ਹੋਈ ਮਹਿੰਗਾਈ ‘ਤੇ ਵੀ ਕੇਂਦਰ ਸਰਕਾਰ ਉੱਪਰ ਹੱਲਾ ਬੋਲਿਆ। ਮਾਨ ਨੇ ਕਿਹਾ ਕਿ ਇਸ ਸਰਕਾਰ ਵਿੱਚ ਕੀਮਤਾਂ ਅਸਮਾਨ ਛੋਹ ਰਹੀਆਂ ਹਨ, ਜਦਕਿ ਮਹਿੰਗਾਈ ਘਟਾਉਣ ਦਾ ਵਾਅਦਾ ਲੈ ਕੇ ਹੀ ਇਹ ਸਰਕਾਰ ਸੱਤਾ ਵਿੱਚ ਆਈ ਸੀ। ਮਾਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਘੱਟ ਗਿਣਤੀਆਂ ਲਈ ਕੋਈ ਥਾਂ ਨਹੀਂ ਹੈ ਤੇ ਦੇਸ਼ ਲਈ ਇਹ ਵੰਜਣ ਦੀ ਸਿਆਸਤ ਬੇਹੱਦ ਖ਼ਤਰਨਾਕ ਹੈ।

ਭਗਵੰਤ ਮਾਨ ਨੇ ਸਦਨ ਵਿੱਚ ਇੱਕ ਕਵਿਤਾ ਰਾਹੀਂ ਵੀ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੇ ਵਾਅਦੇ ‘ਤੇ ਤੰਜ਼ ਕੱਸਿਆ-

ਬਾਤ ਚਲੀ ਥੀ ਭਾਰਤ ਕੋ ਡਿਜੀਟਲ ਇੰਡੀਆ ਬਨਾਨੇ ਸੇ
ਬਾਤ ਚਲੀ ਥੀ ਭਾਰਤ ਕੋ ਡਿਜੀਟਲ ਇੰਡੀਆ ਬਨਾਨੇ ਸੇ
ਬਾਤ ਚਲੀ ਥੀ ਏਕ ਕੇ ਬਦਲੇ 10 ਸਿਰ ਕਾਟ ਕਰ ਲਾਨੇ ਸੇ
ਬਾਤ ਚਲੀ ਥੀ ਬੁਲੇਟ ਟਰੇਨ ਚਲਾਨੇ ਸੇ
ਬਾਤ ਚਲੀ ਥੀ 56 ਇੰਚ ਕਾ ਸੀਨਾ ਦਿਖਾਨੇ ਸੇ
ਬਾਤ ਚਲੀ ਥੀ ਨਾ ਖਾਨੇ ਸੇ ਨਾ ਪੀਨੇ ਸੇ
ਕਹਾ ਗਈ ਵੋ 100 ਦਿਨ ਮੇਂ ਕਾਲੇ ਧਨ ਦੀ ਬਾਤ
ਪਿਛਲੇ 4 ਸਾਲ ਸੇ ਦੇਸ਼ ਕੀ ਜਨਤਾ ਸੁਨ ਰਹੀ ਹੈ ਰੇਡੀਓ ਪਰ ਸਿਰਫ ਮਨ ਕੀ ਬਾਤ
ਚੌਂਕੀਦਾਰ ਦੇਖ ਰਹਾ ਹੈ ਔਰ ਲੋਕ ਬੈਂਕ ਕੋ ਚੂਨਾ ਲਗਾ ਕਰ ਭਗੌੜੇ ਹੋ ਰਹੇ ਹੈ
ਔਰ ਲਾਖੋ ਪੜ੍ਹੇ-ਲਿਖੇ ਨੌਜਵਾਨੋਂ ਕੇ ਸਪਨੇ ਆਖੋਂ ਕੇ ਸਾਹਮਣੇ ਪਕੌੜੇ ਹੋ ਰਹੇ ਹੈ
ਅਬ ਤੋ ਸਾਹਬ ਕੇ ਆਫਿਸ ਸੇ ਮੈਨਿਊ ਬਨ ਕਰ ਆਤਾ ਹੈ ਕਿ ਹਮਨੇ ਕਿਆ ਪਹਿਨਨਾ ਹੈ ਔਰ ਹਮ ਕਿਆ ਖਾਨੇ ਵਾਲੇ ਹੈ
ਮੋਦੀ ਜੀ ਅਗਲੇ 6-7 ਮਹੀਨੇ ਮੇਂ ਆਪ ਜਾਨੇ ਵਾਲੇ ਹੈ, ਕਿਰਪਾ ਜਾਤੇ-ਜਾਤੇ ਹੀ ਬਤਾ ਦੀਜੀਏ ਅੱਛੇ ਦਿਨ ਕਬ ਆਨੇ ਵਾਲੇ ਹੈ।

Facebook Comments
Facebook Comment