• 5:53 am
Go Back

ਨਵੀਂ ਦਿੱਲੀ:  ਬੀਐਡ ਵਾਲੇ ਹੁਣ ਮੁੱਢਲੀ ਵਿੱਦਿਆ ਦੇਣ ਵਾਲੇ ਸਿੱਖਿਆਦਾਨ ਯਾਨੀ ਪ੍ਰਾਈਮਰੀ ਟੀਚਰ ਬਣ ਸਕਦੇ ਹਨ। ਇਸ ਤੋਂ ਪਹਿਲਾਂ ਟੀਚਰ ਬਣਨ ਲਈ ਵਿਸ਼ੇਸ਼ ਬੀਟੀਸੀ ਕੋਰਸ (ਬੇਸਿਕ ਟ੍ਰੇਨਿਸ ਸਰਟੀਫ਼ਿਕੇਟ) ਕਰਨਾ ਪੈਂਦਾ ਸੀ।
ਬੀਐਡ ਪਾਸ ਨੌਜਵਾਨ ਹੁਣ ਪ੍ਰਾਈਮਰੀ ਸਕੂਲ ਵਿੱਚ ਟੀਚਰ ਬਣ ਸਕਦੇ ਹਨ। ਕੌਮੀ ਅਧਿਆਪਕ ਸਿੱਖਿਆ ਪ੍ਰੀਸ਼ਦ (ਐਨਸੀਟੀਈ) ਨੇ ਕਰੀਬ ਤਿੰਨ ਸਾਲ ਪਹਿਲਾਂ ਪ੍ਰਾਈਮਰੀ ਸਕੂਲਾਂ ਵਿੱਟ ਭਰਤੀ ਲਈ ਦੋ ਸਾਲ ਦੇ ਡਿਪਲੋਮਾ ਪਾਠਕ੍ਰਮ ਦੀ ਯੋਗਤਾ ਰੱਖੀ ਸੀ। ਇਸ ਤੋਂ ਪਹਿਲਾਂ ਬੀਐਡ ਡਿਗਰੀ ਪ੍ਰਾਪਤ ਕਰ ਚੁੱਕੇ ਨੌਜਵਾਨ ਮਿਡਲ ਤੇ ਹਾਈ ਸਕੂਲਾਂ ਤਕ ਸੀਮਤ ਹੋ ਗਏ ਸਨ। ਇਸ ਨਵੀਂ ਸੋਧ ਮੁਤਾਬਕ ਹੁਣ ਬੀਐਡ ਪਾਸ ਨੌਜਵਾਨ ਵੀ ਪ੍ਰਾਈਮਰੀ ਕਲਾਸ ਵਿੱਚ ਅਧਿਆਪਕ ਵਜੋਂ ਪੜ੍ਹਾ ਸਕਦੇ ਹਨ।
ਹਾਲਾਂਕਿ, ਨਵੇਂ ਨਿਯਮਾਂ ਤਹਿਤ ਗ੍ਰੈਜੂਏਸ਼ਨ ਵਿੱਚ 50 ਫ਼ੀਸਦੀ ਨੰਬਰ ਹੋਣੇ ਲਾਜ਼ਮੀ ਹਨ। ਇਸ ਤੋਂ ਇਲਾਵਾ ਪ੍ਰਾਈਮਰੀ ਟੀਚਰ ਵਜੋਂ ਨਿਯੁਕਤ ਹੋਣ ਤੋਂ ਛੇ ਮਹੀਨਿਆਂ ਦੇ ਅੰਦਰ ਅੰਦਰ ਬ੍ਰਿਜ ਕੋਰਸ ਪਾਸ ਕਰਨਾ ਹੋਵੇਗਾ। ਬੀਐਡ ਦੇ ਨਾਲ ਉਮੀਦਵਾਰਾਂ ਨੂੰ ਟੀਈਟੀ (ਅਧਿਆਪਕ ਯੋਗਤਾ ਟੈਸਟ) ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਇਸ ਅਨੁਸਾਰ ਸਾਲ 2018 ਵਿੱਚ ਐਨਸੀਟੀਈ ਨੇ ਪ੍ਰਾਈਮਰੀ ਅਧਿਆਪਕਾਂ ਦੀ ਨਿਯੁਕਤੀ ਦੀ ਰੇਸ ਵਿੱਚੋਂ ਬੀਐਡ ਪਾਸ ਨੌਜਵਾਨਾਂ ਨੂੰ ਬਾਹਰ ਦਿੱਤਾ ਸੀ।

Facebook Comments
Facebook Comment