• 6:03 pm
Go Back

ਚੰਡੀਗੜ੍ਹ: ਨਾਭਾ ਜੇਲ੍ਹ ‘ਚ ਬੰਦ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਦਾ ਮਾਮਲਾ ਗਰਮਾਉਂਦਾ ਜਾ ਰਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਪ੍ਰੇਮੀ ਦੇ ਕਤਲ ਦੀ ਉੱਚ-ਪੱਧਰੀ ਜਾਂਚ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ ਦਾ ਗਠਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਐਲਾਨ ਚੰਡੀਗੜ੍ਹ ‘ਚ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕੀਤਾ।

ਪੰਜ ਮੈਂਬਰੀ ਐਸਆਈਟੀ ਦੀ ਅਗਵਾਈ ਏਡੀਜੀਪੀ ਈਸ਼ਵਰ ਸਿੰਘ ਕਰਨਗੇ। ਉਹ ਇਹ ਸਾਰੀ ਜਾਂਚ ਕਰਨਗੇ ਕਿ ਆਖ਼ਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਹਿੰਦਰ ਪਾਲ ਸਿੰਘ ਬਿੱਟੂ ਦਾ ਕਤਲ ਕਿਹੜੇ ਹਾਲਾਤ ਅਧੀਨ ਨਾਭਾ ਦੀ ਉੱਚ ਸੁਰੱਖਿਆ ਪ੍ਰਾਪਤ ਜੇਲ੍ਹ ਵਿੱਚ ਕੀਤਾ ਗਿਆ ਸੀ।

ਮੁੱਖ ਮੰਤਰੀ ਨੇ ਜੇਲ੍ਹ ਮੰਤਰੀ ਤੇ ਏਡੀਜੀਪੀ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਕਿ ਉਹ ਜੇਲ੍ਹਾਂ ‘ਚ ਭਵਿੱਖ ‘ਚ ਅਜਹੀਆਂ ਘਟਨਾਵਾਂ ਦੋਬਾਰਾ ਵਾਪਰਣ ਤੋਂ ਰੋਕਣ ਜੇਲ੍ਹਾਂ ਦੀ ਸੁਰੱਖਿਆ ‘ਚ ਕਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Facebook Comments
Facebook Comment