• 4:48 am
Go Back

ਕਰਾਚੀ: ਅਸਮਾ ਨਵਾਬ ਉਸ ਸਮੇ ਸਿਰਫ 16 ਸਾਲ ਦੀ ਸੀ ਜਦੋਂ ਕਿਸੇ ਨੇ 1998 ਵਿੱਚ ਕਰਾਚੀ ਸਥਿਤ ਉਸ ਦੇ ਘਰ ਵਿੱਚ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਦੌਰਾਨ ਉਸ ਦੇ ਮਾਤਾ-ਪਿਤਾ ਤੇ ਇਕਲੌਤੇ ਭਰਾ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ ਸੀ। ਜਦ ਇਸ ਹੱਤਿਆ ਦੀ ਖ਼ਬਰ ਅਖ਼ਬਾਰਾਂ ਦੀ ਸੁਰਖੀ ਬਣੀ ਤਾਂ ਵਕੀਲਾਂ ਨੇ ਫੌਰੀ ਰੂਪ ਵਿੱਚ ਕਥਿਤ ਨਿਆਂ ਦੇਣ ਲਈ ਸਿਰਫ 12 ਦਿਨਾਂ ਵਿੱਚ ਮੁਕੱਦਮਾ ਪੂਰਾ ਕਰ ਦਿੱਤਾ। ਉਦੋਂ ਅਸਮਾ ਤੇ ਉਸ ਦੇ ਤਤਕਾਲੀ ਪ੍ਰੇਮੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸਜ਼ਾ ਖਿਲਾਫ਼ ਅਪੀਲਾਂ ਨੂੰ ਅੰਜਾਮ ਤਕ ਪਹੁੰਚਣ ਵਿੱਚ 19 ਸਾਲ ਛੇ ਮਹੀਨੇ ਲੱਗ ਗਏ। ਉਦੋਂ ਤੋਂ ਜੇਲ੍ਹ ਵਿੱਚ ਬੰਦ ਇਸ ਮਹਿਲਾ ਨੂੰ ਦੋ ਦਹਾਕਿਆਂ ਤੋਂ ਬਾਅਦ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਪਾਕਿਸਤਾਨ ਦੀ ਨਿਆਂ ਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਹੁਣ ਅਸਮਾ 36 ਸਾਲ ਦੀ ਹੋ ਚੱਕੀ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਇਨ੍ਹਾਂ ਕੀਮਤੀ 20 ਸਾਲਾਂ ਕਰ ਕੇ ਬੇਹੱਦ ਦੁਖ਼ੀ ਹੈ। ਸਾਲ 2015 ਵਿੱਚ ਉਸ ਦੇ ਵਕੀਲਾਂ ਨੇ ਪਾਕਿਸਤਾਨ ਦੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਸੁਣਵਾਈ ਤਿੰਨ ਸਾਲ ਤਕ ਚੱਲੀ ਤੇ ਬਾਅਦ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਤਹਿਤ ਅਸਮਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਉਸ ਦੇ ਵਕੀਲ ਜਾਵੇਦ ਚਤਾਰੀ ਨੇ ਕਿਹਾ ਕਿ ਇਸ ਮਾਮਲੇ ਦਾ ਫੈਸਲਾ ਤਾਂ 12 ਦਿਨਾਂ ਵਿੱਚ ਆ ਗਿਆ ਸੀ, ਪਰ ਅਪੀਲਾਂ ਦੇ ਨਿਬੇੜੇ ਲਈ ਸਾਢੇ 19 ਸਾਲ ਲੱਗ ਗਏ।

Facebook Comments
Facebook Comment