• 12:04 pm
Go Back

ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਰਗੇ ਮੁਲਕਾਂ ਦੀ ਧਰਤੀ ਹਮੇਸ਼ਾ ਤੋਂ ਹੀ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਦੀ ਆਈ ਹੈ। ਵਿਦੇਸ਼ ਜਾਣ ਦੀ ਤਾਂਘ ਕਾਰਨ ਨੌਜਵਾਨ ਅਜਿਹਾ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ ਜਿਸ ਕਾਰਨ ਉਹ ਸਿਰਫ ਸੰਗੀਨ ਅਪਰਾਧਾਂ ਵਿੱਚ ਹੀ ਨਹੀਂ ਫਸ ਰਹੇ ਸਗੋਂ ਗਰਮ ਦਲੀਆਂ ਦੇ ਜਾਲ ‘ਚ ਵੀ ਫਸ ਰਹੇ ਹਨ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਏ ਹੈ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। ਪੰਜਾਬੀ ਮੂਲ ਦੇ ਰਾਘਵਿੰਦਰ ਰੰਜੀਤ ਸਿੰਘ ਨੂੰ ਬਿਨ੍ਹਾ ਵੀਜ਼ਾ ਕੈਨੇਡਾ ‘ਚ ਦਾਖਲ ਹੋਣ ‘ਤੇ 25 ਸਾਲ ਬਾਅਦ ਦੂਜੀ ਵਾਰ ਡਿਪੋਰਟ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਮੂਲ ਰੂਪ ਵਿਚ ਪੰਜਾਬ ਦਾ ਰਹਿਣ ਵਾਲਾ ਰਾਘਵਿੰਦਰ ਮਾਨਸਿਕ ਤੌਰ ‘ਤੇ ਕਮਜ਼ੋਰ ਦੱਸਿਆ ਜਾ ਰਿਹਾ ਹੈ। ਸਾਲ 1988 ਵਿਚ ਪਹਿਲੀ ਵਾਰ ਇਹ ਵਿਅਕਤੀ ਕਿਸੇ ਦੂਜੇ ਦੇ ਪਾਸਪੋਰਟ ‘ਤੇ ਜਰਮਨੀ ਗਿਆ ਸੀ। ਉਥੋਂ ਸਮੁੰਦਰੀ ਰਸਤੇ ਉਹ ਕੈਨੇਡਾ ਚਲਾ ਗਿਆ 1991 ਵਿਚ ਉਸ ਨੂੰ ਕੈਨੇਡਾ ਤੋਂ ਭਾਰਤ ਭੇਜ ਦਿੱਤਾ ਗਿਆ।

ਪੁਲਿਸ ਨੂੰ ਇਮੀਗ੍ਰੇਸ਼ਨ ਤੋਂ ਜਾਣਕਾਰੀ ਮਿਲੀ ਸੀ, ਜਿਸ ਵਿਚ ਇਕ ਅਜਿਹੇ ਵਿਅਕਤੀ ਦੇ ਡਿਪੋਰਟ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਜਿਸ ਕੋਲ ਕੋਈ ਦਸਤਾਵੇਜ਼ ਨਹੀਂ ਸਨ ਅਤੇ ਐਮਰਜੈਂਸੀ ਸਰਟੀਫਿਕੇਟ ਬਣਾ ਕੇ ਉਸ ਨੂੰ ਏਅਰ ਇੰਡੀਆ ਦੀ ਫਲਾਈਟ ਤੋਂ ਦਿੱਲੀ ਭੇਜਿਆ ਗਿਆ ਸੀ। ਹਾਲਾਂਕਿ, ਜਦੋਂ ਮੁਲਜ਼ਮ ਨੂੰ ਜਾਣਕਾਰੀ ਮਿਲੀ ਕਿ ਉਹ ਗੁਜਰਾਤ ਤੋਂ ਕੈਨੇਡਾ ਤੱਕ ਸਮੁੰਦਰੀ ਰਸਤਿਓਂ ਜਾ ਸਕਦਾ ਹੈ ਤਾਂ ਉਹ ਦੁਬਾਰਾ ਕੈਨੇਡਾ ਪਹੁੰਚ ਗਿਆ।

Facebook Comments
Facebook Comment