Go Back

ਨਵੀਂ ਦਿੱਲੀ:ਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਭਾਰਤੀ ਨਿਵੇਸ਼ਕਾਂ ਨੂੰ ਚੇਤਾਵਨੀ ਜਾਰੀ ਕੀਤੀ ਸੀ ਕਿ ਕੌਮਾਂਤਰੀ ਕਰੰਸੀ ਬਿਟਕੁਆਇਨ ਦੀ ਵਰਤੋਂ ਨਾ ਕੀਤੀ ਜਾਵੇ ਕਿਉਂ ਕਿ ਇਸ ਕਰੰਸੀ ਨੂੰ ਦੁਨੀਆਂ ਦੀ ਕਿਸੇ ਵੀ ਕੇਂਦਰੀ ਬੈਂਕ ਨੇ ਹਾਲੇ ਤੱਕ ਮਾਨਤਾ ਨਹੀਂ ਦਿੱਤੀ ਹੈ। ਪਰ ਬਾਵਜੂਦ ਇਸ ਦੇ ਬਿਟਕੁਆਇਨ ਦੀ ਕੀਮਤ ਦਿਨੋਂ ਦਿਨ ਵਧ ਰਹੀ ਹੈ ਕੱਲ੍ਹ ਬਿਟਕੁਆਇਨ ਦੀ ਕੀਮਤ ਬਾਰਾਂ ਹਜ਼ਾਰ ਅਮਰੀਕੀ ਡਾਲਰ ਸੀ ਪਰ ਅੱਜ ਬਿਟਕੁਆਇਨ ਦੀ ਕੀਮਤ 14,000 ਅਮਰੀਕੀ ਡਾਲਰ ਹੋ ਗਈ ਹੈ।ਇਸ ਸਾਲ ਦੀ ਸ਼ੁਰੂਆਤ ਤੋਂ ਹੀ ਬਿਟਕੁਆਇਨ ਦੀ ਕੀਮਤ ਤੇਜ਼ ਹੁੰਦੀ ਜਾ ਰਹੀ ਹੈ। ਬੀਤੇ ਸਾਲ ਬਿਟਕੁਆਇਨ ਦੀ ਕੀਮਤ ਦੋ ਹਜ਼ਾਰ ਅਮਰੀਕੀ ਡਾਲਰ ਸੀ।

Facebook Comments
Facebook Comment