• 5:35 pm
Go Back

ਬਾਲੀਵੁੱਡ ਦੇ ਸੁਪਰਸਟਾਰ ਤੇ ਹਾਲ ਹੀ ‘ਚ ਫਿਲਮ ‘ਦੇ ਦੇ ਪਿਆਰ ਦੇ’ ‘ਚ ਨਜ਼ਰ ਆਏ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦਿਹਾਂਤ ਹੋ ਗਿਆ ਹੈ। ਵੀਰੂ ਦੇਵਗਨ ਦੀ ਮੌਤ ਦੀ ਖਬਰ ਬਾਲੀਵੁੱਡ ‘ਚ ਕਿਸੇ ਸਦਮੇ ਤੋਂ ਘੱਟ ਨਹੀਂ ਹੈ।

ਵੀਰੂ ਦੇਵਗਨ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਸਟੰਟ ਨਿਰਦੇਸ਼ਕ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੇ ਸੈਲਿਬਿਰੀਟੀ ਸੋਸ਼ਲ ਮੀਡੀਆ ‘ਤੇ ਦੁੱਖ ਜਤਾ ਰਹੇ ਹਨ।

ਦੇਵਗਨ ਪਰਿਵਾਰ ਨਾਲ ਦੁੱਖ ਵੰਡਾਉਣ ਅਤੇ ਉਨ੍ਹਾਂ ਨੂੰ ਹੌਂਸਲਾ ਦੇਣ ਲਈ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਅਜੇ ਦੇਵਗਨ ਦੇ ਘਰ ਪਹੁੰਚੇ ਹਨ। ਇਨ੍ਹਾਂ ‘ਚ ਸ਼ਾਹਰੁਖ਼ ਖ਼ਾਨ, ਸੰਨੀ ਦਿਓਲ, ਬੌਬੀ ਦਿਓਲ, ਸੰਜੇ ਦੱਤ, ਸਾਜਿਦ ਖ਼ਾਨ ਆਦਿ ਸ਼ਾਮਲ ਹਨ। ਵੀਰੂ ਦੇਵਗਨ ਦਾ ਅੰਤਿਮ ਸਸਕਾਰ ਅੱਜ ਸ਼ਾਮੀਂ 6 ਵਜੇ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਖ਼ਰਾਬ ਸੀ ਅਤੇ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ। ਇੱਥੇ ਉਨ੍ਹਾਂ ਨੇ ਅੱਜ ਆਖ਼ਰੀ ਸਾਹ ਲਏ। ਵੀਰੂ ਦੇਵਗਨ ਦੇ ਦਿਹਾਂਤ ਦੀ ਖ਼ਬਰ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਵੀਰੂ ਦੇਵਗਨ ਨੇ ਕੁਝ ਮਹੀਨਿਆਂ ਤੋਂ ਫਿਲਮੀ ਪਾਰਟੀਆਂ ‘ਚ ਜਾਣਾ ਬੰਦ ਕਰ ਦਿੱਤਾ ਸੀ ਖਰਾਬ ਸਿਹਤ ਦੇ ਚਲਦਿਆਂ ਉਹ ਘਰ ਹੀ ਰਹਿੰਦੇ ਸਨ। ਉਨ੍ਹਾਂ ਨੂੰ ਆਖਿਰੀ ਬਾਰ ਅਜੈ ਦੇਵਗਨ ਦੀ ਫਿਲਮ ਟੋਟਲ ਧਮਾਲ ਦੀ ਸਕਰੀਨਿੰਗ ‘ਤੇ ਦੇਖਿਆ ਗਿਆ ਸੀ।

 

 

Facebook Comments
Facebook Comment