• 7:09 pm
Go Back

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਪਣੀ ਖੁਬਸੂਰਤੀ ਤੋਂ ਇਲਾਵਾ ਜਿਸ ਚੀਜ ਲਈ ਜਾਣੀ ਜਾਂਦੀ ਹੈ ਉਹ ਹੈ ਉਨ੍ਹਾਂ ਦੀ ਐਕਟਿੰਗ। ਹਾਲਾਂਕਿ ਉਸ ਦੇ ਸੁਭਾਅ ਵਾਰੇ ਸਾਰੇ ਬਹੁਤ ਘੱਟ ਹੀ ਜਾਣਦੇ ਹਨ।ਆਮਤੌਰ ‘ਤੇ ਕੂਲ ਤੇ ਸ਼ਾਂਤ ਦਿਖਣ ਵਾਲੀ ਤਾਪਸੀ ਦਾ ਪਾਰਾ ਵੀ ਕਦੇ ਕਦੇ ਇੰਨਾ ਜ਼ਿਆਦਾ ਚੜ੍ਹ ਜਾਂਦਾ ਹੈ ਕਿ ਉਹ ਦਬੰਗ ਮੋਡ ‘ਚ ਆ ਜਾਂਦੀ ਹੈ। ਖਬਰਾਂ ਦੇ ਮੁਤਾਬਕ ਤਾਪਸੀ ਆਪਣੇ ਕਿਰਦਾਰ ਦਾ 90 ਫੀਸਦੀ ਆਪਣੇ ਆਸਪਾਸ ਮੌਜੂਦ ਲੋਕਾਂ ਤੋਂ ਲੈਂਦੀ ਹੈ ਤੇ 10 ਫੀਸਦੀ ਉਸਦੀ ਆਪਣੀ ਪਰਸਨੈਲਿਟੀ ਦਾ ਹਿੱਸਾ ਹੁੰਦਾ ਹੈ।

ਤਾਪਸੀ ਨੇ ਦੱਸਿਆ ਕਿ ਉਹ ਫਿਲਮ ਮਨਮਰਜੀਆਂ ਦੀ ਸ਼ੂਟਿੰਗ ਵੇਲੇ ਉਹ ਆਪਣੀ ਭੇੈਣ ਨਾਲ ਬਾਹਰ ਖਾਣਾ ਖਾਣ ਗਈ ਹੋਈ ਸੀ। ਜਿਸ ਵੇਲੇ ਉਹ ਫੁੱਟਪਾਥ ਤੇ ਆਪਣੇ ਡਰਾਈਵਰ ਦੀ ਉਡੀਕ ਕਰ ਰਹੇ ਸਨ ਤਾਂ ਇਕ ਵਿਅਕਤੀ ਆ ਕੇ ਉਨ੍ਹਾਂ ਦੇ ਸਾਹਮਣੇ ਖੜੇ ਹੋ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗਿਆ। ਇਸ ‘ਤੇ ਤਪਸੀ ਨੂੰ ਗੁੱਸਾ ਚੜ੍ਹ ਗਿਆ ਤੇ ਮੁੰਡੇ ਦੇ ਥੱਪੜ ਜੜ੍ਹ ਦਿੱਤਾ।

ਜਾਣਕਾਰੀ ਦੇ ਮੁਤਾਬਕ ਤਾਪਸੀ ਨੇ ਉਸ ਮੁੰਡੇ ਦਾ ਫੋਨ ਖੌਹ ਲਿਆ ਅਤੇ ਉਸ ਨੂੰ ਕਿਹਾ ਕਿ ਉਹ ਜੁਣੇ ਉਸ ਤਸਵੀਰ ਨੂੰ ਫੋਨ ਤੋਂ ਡਿਲੀਟ ਕਰੇ ਨਹੀਂ ਉਹ ਉਸਦਾ ਫੋਨ ਤੋੜ ਦਵੇਗੀ। ਰੈੱਡ ਸਿਗਨਲ ‘ਤੇ ਤਾਪਸੀ ਪੰਨੂ ਦੇ ਨਾਲ ਹੋਈ ਇਹ ਘਟਨਾ ਸਾਫ਼ ਤੌਰ ‘ਤੇ ਉਨ੍ਹਾਂ ਦੇ ਕਿਰਦਾਰ ਦੇ ਇੱਕ ਅਜਿਹੇ ਪਹਿਲੂ ਨੂੰ ਵਿਖਾਉਂਦੀ ਹੈ ਜਿਸ ਦੇ ਨਾਲ ਉਨ੍ਹਾਂ ਦੇ ਜ਼ਿਆਦਾਤਰ ਫੈਂਨਜ਼ ਸ਼ਾਇਦ ਹੀ ਵਾਕਫ ਹੋਣਗੇ।

Facebook Comments
Facebook Comment