• 5:49 am
Go Back

ਮੁਕਤਸਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਖੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ । ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਬਾਦਲ ਪਰਿਵਾਰ ਨੂੰ ਸਕਿਉਰਿਟੀ ਦਿੱਤੀ ਗਈ । ਸਕਿਓਰਿਟੀ ਦੇ ਖਰਚੇ ਨੂੰ ਲੈ ਕੇ ਚੁੱਕੇ ਗਏ ਸਵਾਲਾਂ ‘ਤੇ ਖਹਿਰਾ ਨੂੰ ਜਵਾਬ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਤੋਂ ਕੋਈ ਸਕਿਉਰਿਟੀ ਨਹੀਂ ਮੰਗੀ ਅਤੇ ਨਾ ਹੀ ਕਿਸੇ ਨੂੰ ਕੋਈ ਸਕਿਉਰਿਟੀ ਲਈ ਲਿਖ ਕੇ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਤਾਂ ਕੇਂਦਰ ਸਰਕਾਰ ਦਾ ਸਿਸਟਮ ਹੁੰਦਾ ਹੈ । ਅਸੀਂ ਕਦੇ ਲਿਖ ਕੇ ਨਹੀਂ ਦਿੱਤਾ ਕਿ ਸਾਨੂੰ ਕੋਈ ਸਕਿਉਰਿਟੀ ਦਿੱਤੀ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਪੂਰੀ ਬਿਜਲੀ ਨਾਲ ਮਿਲਣ ‘ਤੇ ਚਿੰਤਾ ਵੀ ਜ਼ਾਹਰ ਕੀਤੀ ਹੈ।

Facebook Comments
Facebook Comment