• 2:38 pm
Go Back

ਚੰਡੀਗੜ੍ਹ : ਪਹਿਲਾਂ ਨਾਲ ਇਸ ਖ਼ਬਰ ਨਾਲ ਲੱਗੇ ਇਸ ਲਿੰਕ ਨੂੰ ਖੋਲ੍ਹ ਕੇ ਇਹ ਦ੍ਰਿਸ਼ ਧਿਆਨ ਨਾਲ ਦੇਖੋ, ਜਿਸ ਵਿਚ ਵਿਧਾਇਕ ਪ੍ਰਗਟ ਸਿੰਘ, ਸੀ.ਐਮ. ਕੈਪਟਨ ਅਮਰਿੰਦਰ ਸਿੰਘ, ਮਿਲਖਾ ਸਿੰਘ, ਖੇਡ ਮੰਤਰੀ ਰਾਣਾ ਸੋਢੀ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਦਿ ਨਜ਼ਰ ਆ ਰਹੇ ਹਨ ।

ਕੁਝ ਹੋਰ ਨਜ਼ਰ ਆਇਆ ? ਜ਼ਰਾ ਧਿਆਨ ਨਾਲ ਦੇਖੋ ? ਜੀ ! ਤੁਸੀ ਬਿਲਕੁੱਲ ਸਹੀ ਪਹਿਚਾਣ ਕੀਤੀ ਹੈ । ਇਹ ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚਲ ਰਹੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਹੀ ਨੇ । ਜਿਵੇਂ ਹੀ ਚੰਡੀਗੜ੍ਹ ‘ਚ ਸੀ.ਐਮ. ਕੈਪਟਨ ਅਮਰਿੰਦਰ ਸਮੇਤ ਵਜਾਰਤ ਨਾਲ ਢੀਂਡਸਾ ਨਜ਼ਰ ਆਏ ਤਾਂ ਸਾਰੇ ਹੱਕੇ ਬੱਕੇ ਰਹਿ ਗਏ । ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸਿੱਧੂ ਤੋਂ ਥੋੜਾ ਦੂਰ ਹੱਟਕੇ ਖੜੇ ਸਨ । ਪਰ ਜਿਵੇਂ ਹੀ ਸਿੱਧੂ ਨੇ ਢੀਂਡਸਾ ਨੂੰ ਨੇੜੇ ਆਉਣ ਦਾ ਇਸ਼ਾਰਾ ਕੀਤਾ ਤਾਂ ਉਹ ਨਜ਼ਦੀਕ ਵੀ ਹੋ ਗਏ ਤੇ ਜਿਸ ਤੋਂ ਬਾਅਦ ਖੇਡ ਮੰਤਰੀ ਨੇ ਢੀਂਡਸਾ ਨਾਲ ਹੱਥ ਵੀ ਮਿਲਿਆ । ਜਿਵੇਂ ਹੀ ਢੀਂਡਸਾ ਨੂੰ ਕਾਂਗਰਸੀ ਮੰਤਰੀਆਂ ਵਾਲੀ ਸਟੇਜ ਤੋਂ ਦੇਖਿਆ ਗਿਆ ਤਾਂ ਮੌਕੇ ‘ਤੇ ਮੋਜੂਦ ਪੱਤਰਕਾਰਾਂ ‘ਚ ਚੁੰਜ ਚਰਚਾ ਸ਼ੁਰੂ ਹੋ ਗਈ ਕੀ ਕਿਵੇਂ ਇਕ ਸੀਨੀਅਰ ਅਕਾਲੀ ਨੇਤਾ ਕਾਂਗਰਸੀ ਮੰਤਰੀ ਦੇ ਨਾਲ ਖੜੇ ਨੇ । ਕਿਉਂਕਿ ਢੀਂਡਸਾ ਆਪਣੀ ਸਿਹਤ ਦਾ ਹਵਾਲਾ ਦੇਕੇ ਸਿਆਸੀ ਗਤੀਵਿਧੀਆਂ ਤੋਂ ਕਿਨਾਰਾ ਕਰ ਲੈਣ ਦੀ ਗੱਲ ਆਖ ਚੁੱਕੇ ਨੇ, ਤੇ ਬਾਦਲਾਂ ਨੂੰ ਉਹ ਮੁੜ ਪਾਰਟੀ ‘ਚ ਸਰਗਰਮ ਨਾ ਹੋਣ ਬਾਰੇ ਮੂੰਹ ਤੋੜ ਜਵਾਬ ਦੇ ਚੁੱਕੇ ਨੇ । ਜਦੋਂ ਸਮਾਗਮ ਖਤਮ ਹੋਇਆ ਤਾਂ ਸਾਰੇ ਹੀ ਪੱਤਰਕਾਰ ਬ੍ਰੇਕਿੰਗ ਨਿਊਜ਼ ਲੈਣ ਦੇ ਚੱਕਰਾਂ ‘ਚ ਢੀਂਡਸਾ ਦੁਆਲੇ ਹੋ ਗਏ ।

ਫਿਲਹਾਲ ਸਿਹਤ ਦਾ ਹਵਾਲਾ ਦੇਕੇ ਸ਼੍ਰੋਮਣੀ ਅਕਾਲੀ ਦਲ ‘ਚੋਂ ਕਿਨਾਰਾ ਕਰਨ ਵਾਲੇ ਸੀਨੀਅਰ ਅਕਾਲੀ ਆਗੂ ਦਾ ਆਪਣੇ ਧੁਰ ਵਿਰੋਧੀ ਕਾਂਗਰਸ ਦੀ ਸਟੇਜ ‘ਤੇ ਖੜ੍ਹਾ ਹੋਣ ਤੋਂ ਬਾਅਦ ਆਮ ਲੋਕ ਇਹ ਸੋਚ ਰਹੇ ਨੇ ਕੀ ਢੀਂਡਸਾ ਸਾਹਿਬ ਦੀ ਸਿਹਤ ਕਿਧਰਲੇ ਪਾਸੇ ਤੋਂ ਨਾਸਾਜ਼ ਹੈ। ਇਹ ਦ੍ਰਿਸ਼ ਦੇਖਕੇ ਜੇਕਰ ਆਉਣ ਵਾਲੇ ਸਮੇਂ ‘ਚ ਤੁਹਾਨੂੰ ਕਾਂਗਰਸੀ ਸਟੇਜ ‘ਤੇ ਸੇਖਵਾਂ, ਬ੍ਰਹਮਪੁਰਾ ਜਾਂ ਅਜਨਾਲਾ ਵੀ ਨਜ਼ਰ ਆਉਦੇ ਨੇ ਤਾਂ ਕੋਈ ਭਰਮ ਭੁਲੇਖਾ ਨਾ ਪਾਲ ਲਓ, ਕਿਉਂਕਿ ਇਹ ਸਿਆਸਤ ਹੈ, ਤੇ ਸਿਆਸਤ ‘ਚ ਅਕਸਰ ਅਜਿਹਾ ਹੋ ਜਾਂਦੈ ।

Facebook Comments
Facebook Comment