• 1:41 pm
Go Back

ਮਲੋਟ: ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਦੇ ਕਾਂਡ ਨੇ ਸੈਂਕੜੇ ਲੋਕਾਂ ਨੂੰ ਸੜਕਾਂ ‘ਤੇ ਦਰੜਿਆ ਪਰ ਹੁਣ ਇਹ ਸਿਲਸਿਲਾ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਵੀ ਜਾਰੀ ਹੈ। ਜ਼ਿਲ੍ਹਾਂ ਮੁਕਤਸਰ ਦੇ ਹਲਕਾ ਮਲੋਟ ਦੇ ਨੇੜ੍ਹੇ ਪੈਂਦੇ ਬੱਸ ਅੱਡੇ ਮਲਕੀਤ ਸਿੰਘ ਨਾਂਅ ਦਾ 24 ਸਾਲਾ ਨੌਜਵਾਨ ਤਿਕੌਣੀ ਚੌਕ ਵੱਲ ਸਾਈਕਲ ਤੇ ਜਾ ਰਿਹਾ ਸੀ ਪਰ ਇਸ ਨੌਜਵਾਨ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਉਸਦੇ ਜਨਮ ਦਿਨ ਵਾਲੇ ਦਿਨ ਹੀ ਉਸਦੀ ਮੌਤ ਇਸ ਨਿਊ ਦੀਪ ਕੰਪਨੀ ਦੀ ਸ਼ੈਤਾਨ ਬੱਸ ਦੇ ਹੱਥੋਂ ਲਿਖੀ ਹੈ। ਨਿਊ ਦੀਪ ਬਸ ਦੀ ਚਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੀ ਗਈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਤੇ ਕੰਡਕਟਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਪਰ ਮੋਕੇ ਤੇ ਪੁੱਜੀ ਪੁਲਿਸ ਬਸ ਡ੍ਰਾਈਵਰ ਨੂੰ ਕਾਬੂ ਕਰਨ ‘ਚ ਕਾਮਯਾਬ ਰਹੀ ਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

ਉੱਥੇ ਹੀ ਪੁਲਿਸ ਦੀ ਢਿੱਲੀ ਕਾਰਵਾਈ ‘ਤੇ ਇਲਜ਼ਾਮ ਲਗਾਉਂਦਿਆ ਪਰਿਵਾਰ ਵਲੋਂ ਜੀ ਟੀ ਰੋਡ ਤੇ ਕਰੀਬਨ 2 ਘੰਟੇ ਜਾਮ ਲਗਾ ਕੇ ਪੁਲਿਸ ਤੋਂ ਦੋਸ਼ੀ ਖਿਲਾਫ ਕਾਰਵਾਈ ਕਰਨ ਮੰਗ ਕੀਤੀ ਤੇ ਪੁਲਿਸ ਅਤੇ ਦੀਪ ਬਸ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਮੌਕੇ ਤੇ ਆ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਧਰਨਾ ਨੂੰ ਚੁੱਕਾ ਦਿੱਤਾ ਗਿਆ।

ਕਦੇਂ ਬਾਦਲਾਂ ਦੀਆਂ ਓਰਬਿਟ ਬੱਸਾਂ ਦਾ ਕਹਿਰ ਤੇ ਹੁਣ ਬਾਦਲਾਂ ਦੇ ਚਹੇਤੇ ਅਕਾਲੀ ਦਲ ਦੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਡਿੰਪੀ ਢਿੱਲੋਂ ਦੀਆਂ ਬੱਸਾਂ ਦਾ ਇਸ ਤਰ੍ਹਾ ਪੰਜਾਬ ਦੇ ਲੋਕਾਂ ਨੂੰ ਦਰੜਨਾ ਕੈਪਟਨ ਸਰਕਾਰ ਤੇ ਜ਼ਰੂਰ ਸਵਾਲ ਖੜਾ ਕਰ ਰਿਹਾ ਹੈ।

ਅਕਾਲੀ ਦਲ ਦੇ ਰਾਜ ‘ਚ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਇੰਨ੍ਹਾਂ ਬੱਸਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਕਾਂਗਰਸ ਰਾਜ ‘ਚ ਉਹ ਮੰਤਰੀ ਤੇ ਵਿਧਾਇਕ ਆਖੀਰ ਕਿਉਂ ਚੁੱਪ ਰਹੇ ਤੇ ਓਧਰ ਨਵਜੋਤ ਸਿੱਧੂ ਦੀ 75/25 ਵਾਲੀ ਗੱਲ ਕਿਤੇ ਨ ਕਿਤੇ ਢੁੱਕਵੀਂ ਜ਼ਰੂਰ ਦਿਖਾਈ ਦੇ ਰਹੀ ਹੈ। ਇਸੇ ਕਾਰਨ ਸੂਬੇ ‘ਚ ਟ੍ਰਾਪੋਰਟ ਮਾਫੀਆ, ਕੇਬਲ ਮਾਫੀਆਂ ਤੋਂ ਇਲਾਵਾ ਰੇਤ ਮਾਫੀਆਂ ਉਸੇ ਤਰ੍ਹਾ ਕੰਮ ਰਿਹੈ ਜਿਵੇਂ ਉਹ ਅਕਾਲੀ ਦਲ ਦੀ ਸਰਕਾਰ ‘ਚ ਕਰਦਾ ਸੀ ਜੋ ਵੱਡੇ ਸਵਾਲ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਖੜਾ ਕਰਦਾ ਹੈ।

Facebook Comments
Facebook Comment