• 6:09 am
Go Back

ਨਿਊਯਾਰਕ- ਅਮਰੀਕਾ ਦੇ ਪੂਰਬੀ ਤਟ ‘ਤੇ ਦੂਜੀ ਵਾਰ ਬਰਫ਼ੀਲੇ ਤੂਫ਼ਾਨ ਨੇ ਦਸਤਕ ਦਿੱਤੀ, ਜਿਸ ਕਾਰਨ 2600 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਇਲਾਕੇ ‘ਚ ਪਿਛਲੇ ਹਫ਼ਤੇ ਵੀ ਬਰਫ਼ੀਲਾ ਤੂਫ਼ਾਨ ਆਇਆ ਸੀ। ਉਦੋਂ 5000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਫ਼ਿਲਾਡੈਲਫ਼ੀਆ ਤੋਂ ਨਿਊਯਾਰਕ ਤਕ ਬਿਜਲੀ ਸਪਲਾਈ ਬੰਦ ਹੋ ਗਈ ਹੈ। ਇਸ ਕਾਰਨ ਲਗਭਗ 5 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਇਹ ਲੋਕ ਪਿਛਲੇ ਇੱਕ ਹਫ਼ਤੇ ਤੋਂ ਬਰਫ਼ੀਲੇ ਤੂਫ਼ਾਨ ਦੀ ਮਾਰ ਝੱਲ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਨੈਸ਼ਨਲ ਵੈਦਰ ਸਰਵਿਸ ਨੇ ਫ਼ਿਲਾਡੈਲਫ਼ੀਆ ਖ਼ਾਸ ਤੌਰ ‘ਤੇ ਨਿਊ ਇੰਗਲੈਂਡ ਇਲਾਕੇ ਵਿਚ ਵੀਰਵਾਰ ਨੂੰ ਵੀ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਸੀ। ਮੀਡੀਆ ਰਿਪੋਰਟ ਮੁਤਾਬਿਕ ਨਿਊਯਾਰਕ ਸਿਟੀ ‘ਚ 8-12 ਇੰਚ ਤਕ ਬਰਫ਼ਬਾਰੀ ਹੋਈ ਹੈ। ਬੋਸਟਨ, ਫ਼ਿਲਾਡੈਲਫ਼ੀਆ, ਨਿਊਯਾਰਕ ਅਤੇ ਨਿਊਜਰਸੀ ਦੇ ਨੇਵਾਰਕ ‘ਚ 2600 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਐਮਟ੍ਰੈਕ ਰੇਲ ਸਿਸਟਮ ਨੇ ਵਾਸ਼ਿੰਗਟਨ ਤੋਂ ਬੋਸਟਨ ਵਿਚਕਾਰ ਚੱਲਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਤੂਫ਼ਾਨ ਕਾਰਨ ਵਰਜੀਨਿਆ, ਨਿਊਯਾਰਕ, ਮੈਰੀਲੈਂਡ, ਪੈਂਸਿਲਵੇਨਿਆ ਅਤੇ ਕਨੈਕਿਟਕਟ ‘ਚ ਘੱਟੋ-ਘੱਟ 7 ਲੋਕਾਂ ਦੀ ਜਾਨ ਜਾ ਚੁੱਕੀ ਹੈ।

Facebook Comments
Facebook Comment