• 5:37 pm
Go Back

ਚੰਡੀਗੜ੍ਹ : ਸੂਬੇ ਅੰਦਰ ਲੋਕ ਸਭਾ ਚੋਣਾਂ ਦੇ ਆ ਰਹੇ ਨਤੀਜਿਆਂ ਅਨੁਸਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੂੰ      ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਹਰਸਿਮਰਤ ਦੀ ਜਿੱਤ ਨਾਲ ਇਹ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਆਪਣੀ ਸਾਖ ਬਚਾਉਣ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ।

ਚੋਣ ਨਤੀਜਿਆਂ ਅਨੁਸਾਰ ਹਰਸਿਮਰਤ ਕੌਰ ਬਾਦਲ ਨੂੰ 4 ਲੱਖ 90 ਹਜ਼ਾਰ 8 ਸੌ 11 ਵੋਟਾਂ, ਰਾਜਾ ਵੜਿੰਗ ਨੂੰ 4 ਲੱਖ 69 ਹਜ਼ਾਰ 4 ਸੌ 12 ਵੋਟਾਂ, ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਨੂੰ 1 ਲੱਖ 33 ਹਜ਼ਾਰ 7 ਸੌ 28 ਵੋਟਾਂ, ਪੰਜਾਬ ਏਕਤਾ ਪਾਰਟੀ ਦੇ ਆਡਹੌਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ 37 ਹਜ਼ਾਰ 8 ਸੌ 54 ਵੋਟਾਂ, ਅਤੇ ਸਾਰੇ ਉਮੀਦਾਵਰਾਂ ਨੂੰ ਨਾਕਾਰਦੇ ਹੋਏ ਨੋਟਾ ਨੂੰ 13 ਹਜ਼ਾਰ 2 ਸੌ 20 ਵੋਟਾਂ ਪਈਆਂ ਹਨ।

Facebook Comments
Facebook Comment