Go Back

ਨਵੀਂ ਦਿੱਲੀ: ਭਾਰਤੀ ਮੋਟਰਸਾਈਕਲ ਸਨਅਤ ਵਿੱਚ ਵੱਡਾ ਮੁਕਾਮ ਰੱਖਦੀ ਮੁਲਕ ਦੀ ਵੱਡੀ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਬਜਾਜ ਵੱਲੋਂ ਆਪਣੇ ਨਵੇਂ ਮਾਡਲ ਬਜਾਜ ਪਲਸਰ ਸੀਰੀਜ਼ ਦਾ ਨਵਾਂ ਐਡੀਸ਼ਨ ਲਾਂਚ ਕੀਤਾ ਹੈ।ਇਸ ਸੀਰੀਜ਼ ਵਿੱਚ ਬਜਾਜ ਪਲਸਰ ਦੇ 150, 180 ਅਤੇ 220F ਦੇ ਬਲੈਕ ਪੈਕ ਐਡੀਸ਼ਨ ਸ਼ਾਮਲ ਹਨ।ਹਾਲ ਹੀ ਵਿੱਚ ਕੰਪਨੀ ਦੇ ਬਜਾਜ ਪਲਸਰ ਸੀਰੀਜ਼ ਨੇ ਇੱਕ ਕਰੋੜ ਦੀ ਵਿੱਕਰੀ ਦੇ ਅੰਕੜੇ ਨੂੰ ਪਾਰ ਕੀਤਾ ਹੈ।ਇਸ ਪ੍ਰਾਪਤੀ ਨੂੰ ਮਨਾਉਣ ਲਈ ਕੰਪਨੀ ਵੱਲੋਂ ਨਵੇਂ ਐਡੀਸ਼ਨ ਨੂੰ ਲਾਂਚ ਕੀਤਾ ਗਿਆ ਹੈ।

Facebook Comments
Facebook Comment