• 1:51 pm
Go Back

ਜਗਰਾਓਂ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਵਲੋਂ ਭੇਜਿਆ ਗਿਆ ਅਸਤੀਫਾ ਉਨ੍ਹਾਂ ਨੂੰ ਮਿਲ ਤਾਂ ਗਿਆ ਹੈ ਪਰ ਉਨ੍ਹਾਂ ਨੇ ਇਹ ਅਸਤੀਫਾ ਅਜੇ ਤੱਕ ਮੰਜੂਰ ਨਹੀਂ ਕੀਤਾ ਹੈ । ਰਾਣਾ ਕੇ ਪੀ ਇਥੇ ਹਲਕਾ ਦਾਖਾ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ।
ਇਥੇ ਬੋਲਦਿਆਂ ਸਪੀਕਰ ਵਿਧਾਨ ਸਭਾ ਨੇ ਕਿਹਾ ਕਿ ਫੂਲਕਾ ਦੇ ਅਸਤੀਫੇ ‘ਤੇ ਤਕਨੀਕੀ ਪਹਿਲੂਆਂ ਨੂੰ ਵਿਚਾਰਨ ਦੀ ਲੋੜ ਹੈ ਤੇ ਚੰਗੀ ਤਰਾਂਹ ਘੋਖਣ ਤੋਂ ਬਾਅਦ ਇਹ ਸਪੀਕਰ ਨੇ ਦੇਖਣਾ ਹੁੰਦਾ ਹੈ ਕਿ ਉਹ ਅਸਤੀਫੇ ਨੂੰ ਮੰਜੂਰ ਕਰੇ ਜਾ ਨਾਮੰਜੂਰ । ਇਥੇ ਦੱਸ ਦਈਏ ਕਿ ਪਿਛਲੇ ਦਿਨੀ ਹਲਕਾ ਦਾਖਾ ਦੇ ਵਿਧਾਇਕ ਐਚ ਐਸ ਫੂਲਕਾ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅਸਤੀਫੇ ਦੇ ਮਜ਼ਮੂਨ ਵਿੱਚ ਪੰਜਾਬ ਸਰਕਾਰ ਨੂੰ ਦੱਬ ਕੇ ਕੋਸਿਆ ਸੀ ।

Facebook Comments
Facebook Comment