• 4:40 am
Go Back

ਕੈਲਿਨਇਨਗਰਾਦ : ਫ਼ੀਫਾ ਵਿਸ਼ਵ ਕੱਪ ਦਾ ਰੁਮਾਂਚ ਲੋਕਾਂ ਦੇ ਤਾਂ ਸਿਰ ਚੜ੍ਹ ਕੇ ਬੋਲ ਹੀ ਰਿਹਾ ਹੈ ਪਰ ਇਸ ਦੇ ਨਾਲ-ਨਾਲ ਵਿਸ਼ਵ ਕੱਪ ਵਿੱਚ ਖੇਡ ਰਹੀਆਂ ਸਾਰੀਆਂ ਟੀਮਾਂ ਦਾ ਰੋਮਾਂਚ ਸਿਖ਼ਰਾਂ ਤੇ ਹੈ। ਜਿਵੇਂ ਜਿਵੇ ਵਿਸ਼ਵ ਕੱਪ ਅੱਗੇ ਵੱਧਦਾ ਜਾ ਰਿਹਾ ਤਾਂ ਓਵੇ-ਓਵੇ ਸਾਰੀਆਂ ਟੀਮਾਂ ਦੀ ਆਖਰੀ 16 ਵਿੱਚ ਪਹੁੰਚਣ ਦੀ ਚਣੌਤੀ ਵੱਧਦੀ ਜਾ ਰਹੀ ਏ। ਇਸ ਰੇਸ ਵਿੱਚ ਸਰਬੀਆਂ ਵਿੱਚ ਚੱਲ ਰਹੀ ਏ ਜੋ ਸਵਿਟਜ਼ਰਲੈਂਡ ਨੂੰ ਹਰਾ ਕੇ ਆਖਰੀ 16 ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਉਤਰੇਗੀ। ਯੂਰਪੀ ਟੀਮਾਂ ਦੇ ਇਸ ਮੁਕਾਬਲੇ ਵਿੱਚ ਸਰਬੀਆ ਦੇ ਖਿਡਾਰੀ ਦੂਜੀ ਜਿੱਤ ਦਰਜ ਕਰਨ ਲਈ ਬੇਤਾਬ ਹੋਣਗੇ ਜਿਨ੍ਹਾਂ ਨੇ ਸ਼ੁਰੁਆਤੀ ਮੈਚ ਵਿੱਚ ਕੋਸਟਾ ਰਿਕਾ ਦੇ ਖਿਲਾਫ ਟੀਮ ਨੂੰ 1-0 ਨਾਲ ਜਿੱਤ ਦਿਵਾਈ ਸੀ। ਮੁਕਾਬਲਾ ਦਿਲਚਸਪ ਹੋਣ ਦੀ ਉਮੀਦ ਹੈ ਕਿਉਂਕਿ ਸਵਿਟਜ਼ਰਲੈਂਡ ਨੇ ਗਰੁੱਪ ਦੀ ਮਜ਼ਬੂਤ ਦਾਅਵੇਦਾਰ ਬਰਾਜੀਲ ਨੂੰ 1-1 ਨਾਲ ਡਰਾਅ ਉੱਤੇ ਰੋਕਿਆ ਸੀ।
ਮਲਾਡੇਨ ਕਰਸਟਾਜਿਚ ਦੀ ਸਰਬੀਆਈ ਟੀਮ ਜੇਕਰ ਇਸ ਮੁਕਾਬਲੇ ਵਿੱਚ ਜਿੱਤ ਦਰਜ ਕਰ ਲੈਂਦੀ ਹੈ ਤਾਂ ਉਹ ਵਿਸ਼ਵ ਕੱਪ ਦੇ ਅੰਤਮ 16 ਵਿੱਚ ਪਹੁੰਚ ਜਾਵੇਗੀ ਅਤੇ ਆਜ਼ਾਦ ਦੇਸ਼ ਬਣਨ ਦੇ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ। ਸਵਿਟਜ਼ਰਲੈਂਡ ਦੇ ਖ਼ਿਲਾਫ਼ ਹੋਏ 13 ਭੇੜ ਵਿੱਚ ਉਸ ਨੂੰ ਸਿਰਫ ਦੋ ਵਾਰ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਖਿਡਾਰੀ ਆਪਣੇ ਪਿਛਲੇ ਪ੍ਰਦਰਸ਼ਨ ਤੋਂ ਪ੍ਰੇਰਨਾ ਲੈਣਗੇ ।ਉਥੇ ਹੀ ਸਵਿਟਜ਼ਰਲੈਂਡ ਦੀ ਟੀਮ ਸ਼ੁਰੂਆਤੀ ਮੈਚ ਵਿੱਚ ਸਖਤ ਮਜ਼ਬੂਤ ਵਿਰੋਧੀ ਮੁਕਾਬਲੇਬਾਜ਼ ਨਾਲ ਭਿੜੀ ਸੀ ਅਤੇ ਜਿੱਤ ਵੀ ਉਸਦੇ ਲਈ ਦੂਜੇ ਦੌਰ ਵਿੱਚ ਸਥਾਨ ਪੱਕਾ ਨਹੀਂ ਕਰ ਸਕੇਗੀ। ਪਰ ਤਿੰਨ ਅੰਕ ਨਿਸ਼ਚਿਤ ਰੂਪ ਨਾਲ ਉਸਦੇ ਅਗਲੇ ਦੌਰ ਤੱਕ ਪੁੱਜਣ ਦੀ ਉਪਲਬਧੀ ਲਈ ਫੈਸਲਾਕੁੰਨ ਸਾਬਤ ਹੋਣਗੇ। ਇਹ ਵੀ ਦਿਲਚਸਪ ਹੈ ਕਿ ਜਦੋਂ ਵੀ ਸਵਿਸ ਟੀਮ ਨੇ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਡਰਾਅ ਖੇਡਿਆ ਹੈ, ਉਹ ਆਪਣੇ ਗਰੁੱਪ ਤੋਂ ਕੁਆਲੀਫਾਈ (1938, 1994 ਅਤੇ 2006) ਕਰਨ ਵਿੱਚ ਸਫਲ ਰਹੀ ਹੈ।

Facebook Comments
Facebook Comment