• 10:51 am
Go Back

ਫਿਲਮ ਲਾਵਾਂ ਫੇਰੇ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਆਓ ਜਾਣਦੇ ਹਾਂ ਆਖਿਰ ਕਿਵੇਂ ਦੀ ਸੀ ਫਿਲਮ:
ਲਾਵਾਂ ਫੇਰੇ ਦੀ ਟੀਮ:
ਇਸ ਫਿਲਮ ‘ਚ ਰੋਸ਼ਨ ਪ੍ਰਿੰਸ, ਰੂਬੀਨਾ ਬਾਜਵਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾਂ ਅਤੇ ਬੀ.ਐਂ ਸ਼ਰਮਾ ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਫਿਲਮ ਨੂੰ ਨਿਰਦੇਸ਼ ਕੀਤਾ ਹੈ ਸਮੀਪ ਕੰਗ ਨੇ। ਨਾਲ ਹੀ ਇਸ ਫਿਲਮ ਰਾਹੀਂ ਕਰਮਜੀਤ ਅਨਮੋਲ ਇੱਕ ਨਿਰਮਾਤਾ ਦੇ ਤੌਰ ‘ਤੇ ਪੰਜਾਬੀ ਇੰਡਸਟਰੀ ‘ਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੇ ਨੇ। ਉਹਨਾਂ ਦੇ ਨਾਲ ਹੀ ਰਾਜੀਵ ਸਿੰਗਲਾ ਅਤੇ ਪ੍ਰੇਮ ਪ੍ਰਕਾਸ਼ ਗੁਪਤਾ ਨੇ ਫਿਲਮ ਦਾ ਨਿਰਮਾਣ ਕੀਤਾ ਹੈ।
ਲਾਵਾਂ ਫੇਰੇ ਦੀ ਕਹਾਣੀ:
ਲਾਵਾਂ ਫੇਰੇ ਇੱਕ ਅਜਿਹੀ ਫਿਲਮ ਹੈ ਜਿਸ ‘ਚ ਵਿਆਹ ਦਾ ਮਾਹੌਲ ਵਿਖਾਇਆ ਗਿਆ ਹੈ। ਜੀਜੇ ਕਿਵੇਂ ਆਪਣੇ ਸਾਲੇ ਦੇ ਵਿਆਹ ‘ਚ ਆ ਕੇ ਰੋਬ ਝਾੜਦੇ ਹਨ ਅਤੇ ਉਸਦਾ ਵਿਆਹ ਹੋਣਾ ਹੀ ਮੁਸ਼ਕਿਲ ਕਰ ਦਿੰਦੇ ਨੇ। ਨਾਲ ਹੀ ਫਿਲਮ ‘ਚ ਇਹ ਵੇਖਣਾ ਤਾਂ ਦਿਲਚੱਸਪ ਹੋਵੇਗਾ ਕਿ ਫਿਲਮ ‘ਚ ਹਨੀ ਅਤੇ ਨੀਤੂ ਦੇ ਲਾਵਾਂ ਫੇਰੇ ਹੋਣਗੇ ਕਿ ਨਹੀਂ?
ਅਦਾਕਾਰੀ:
ਫਿਲਮ ‘ਚ ਰੋਸ਼ਨ ਪ੍ਰਿੰਸ ਨੇ ਇੱਕ ਦੁੱਖੀ ਸਾਲੇ ਦਾ ਕਿਰਦਾਰ ਨਿਭਾਇਆ। ਉਹਨਾਂ ਨੇ ਕਾਫੀ ਲਾਜਵਾਬ ਤਰੀਕੇ ਨਾਲ ਇਸ ਕਿਰਦਾਰ ਨੂੰ ਨਿਭਾਇਆ। ਰੂਬੀਨਾ ਫਿਲਮ ‘ਚ ਥੋੜੀ ਨਿਖਰ ਕੇ ਸਾਹਮਣੇ ਆਈ ਹੈ। ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾਂ ਅਤੇ ਬੀ.ਐਨ ਸ਼ਰਮਾ ਨੇ ਕਾੱਮੇਡੀ ਦਾ ਖੂਭ ਤੜਕਾ ਲਗਾਇਆ ਅਤੇ ਆਪਣੇ ਕਿਰਦਾਰਾਂ ਨਾਲ ਪੂਰਾ ਇਨਸਾਫ ਕੀਤਾ।
ਆਖਿਰ ਫਿਲਮ ਲਾਵਾਂ ਫੇਰੇ ਹੈ ਕਿਸ ਤਰ੍ਹਾਂ ਦੀ:
ਫਿਲਮ ਲਾਵਾਂ ਫੇਰੇ ਇੱਕ ਪਰਿਵਾਰਿਕ ਫਿਲਮ ਹੈ। ਜਿਸ ਨਾਲ ਤੁਸੀਂ ਆਪਣੇ ਆਪ ਨੂੰ ਰੀਲੇਟ ਵੀ ਕਰ ਸਕਦੇ ਹੋ। ਜੇ ਤੁਸੀਂ ਹਸਣਾ ਚਾਹੁੰਦੇ ਹਾਂ ਤਾਂ ਫਿਲਮ ਵੇਖਣ ਜ਼ਰੂਰ ਜਾਓ। ਫਿਲਮ ਤੁਹਾਡਾ ਪੂਰਾ ਮਨੋਰੰਜਨ ਕਰੇਗੀ। ਇਹਨਾਂ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੇਗੀ।

Facebook Comments
Facebook Comment