• 7:54 am
Go Back

ਮੁੰਬਈ: ਰੋਮਾਂਟਿਕ ਕਾਮੇਡੀ ਫਿਲਮ ‘ਨਵਾਬਜ਼ਾਦੇ’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਫਿਲਮ ਵਿਚ ਡਾਂਸ ਰਿਐਲਿਟੀ ਸ਼ੋਅ ਦੇ ਰਾਘਵ ਜੁਆਲ, ਪੁਨੀਤ ਪਾਠਕ ਅਤੇ ਧਰਮੇਸ਼ ਯੇਲਾਂਡੇ ਲੀਡ ਰੋਲ ‘ਚ ਨਜ਼ਰ ਆਉਣਗੇ। ਇਸ ਫਿਲਮ ਦੀ ਕਾਮੇਡੀ ਲੋਕਾਂ ਨੂੰ ਕਾਫੀ ਹਸਾਉਣ ਵਾਲੀ ਹੈ। ਇਹ ਫਿਲਮ 27 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ।
ਰਾਘਵ ਜੁਆਲ, ਪੁਨੀਤ ਪਾਠਕ ਅਤੇ ਧਰਮੇਸ਼ ਯੇਲਾਂਡੇ ਬਹੁਤ ਜਲਦ ਰੋਮਾਂਟਿਕ ਕਾਮੇਡੀ ਫਿਲਮ ‘ਨਵਾਬਜ਼ਾਦੇ’ ਵਿਚ ਸਾਰਿਆ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਫਿਲਮ ਦੇ ਟਰੇਲਰ ਵਿਚ ਤਿੰਨੋਂ ਲੀਡ ਕਲਾਕਾਰ ਪੱਕੇ ਦੋਸਤ ਦਿਖਾਈ ਦੇ ਰਹੇ ਹਨ ਜੋ ਇਕ ਹੀ ਲੜਕੀ ਨਾਲ ਪਿਆਰ ਕਰਦੇ ਹਨ ਪਰ ਫਿਲਮ ਵਿਚ ਇਕ ਅਜਿਹਾ ਵੀ ਸਮਾਂ ਆਉਂਦਾ ਹੈ ਜਿੱਥੇ ਇਹ ਤਿੰਨੇਂ ਕਲਾਕਾਰ ਮੁਸ਼ਕਲ ਵਿਚ ਫਸ ਜਾਂਦੇ ਹਨ ਅਤੇ ਉਸ ਤੋਂ ਬਾਅਦ ਅਜਿਹੀ ਸਥਿਤੀ ਬਣਦੀ ਹੈ ਜੋ ਤੁਹਾਨੂੰ ਹੱਸਣ ‘ਤੇ ਮਜ਼ਬੂਰ ਕਰ ਦੇਵੇਗੀ। ਇਸ ਫਿਲਮ ਨਾਲ ਬਤੋਰ ਡਾਇਰੈਕਟਰ ਜਏਸ਼ ਪ੍ਰਧਾਨ ਆਪਣਾ ਡੈਬਿਊ ਕਰਨ ਜਾ ਰਹੇ ਹਨ। ਰੈਮੋ ਡੀਸੂਜਾ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਜਿਸ ਦੀ ਟੱਕਰ ਸੰਜੈ ਦੱਤ ਦੀ ਵੱਡੀ ਫਿਲਮ ‘ਸਾਹੇਬ’, ‘ਬੀਵੀ ਓਰ ਗੈਂਗਸਟਰ’ ਨਾਲ ਹੋਵੇਗੀ।

Facebook Comments
Facebook Comment