Go Back

ਵਾਸ਼ਿੰਗਟਨ: ਫਲੋਰੀਡਾ ਦੇ ਇੱਕ ਹਾਈਸਕੂਲ  ‘ਚ ਬੁੱਧਵਾਰ ਨੂੰ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ‘ਚ ਸਕੂਲੀ ਬੱਚਿਆਂ ਸਮੇਤ 17 ਦੀ ਮੌਤ ਹੋ ਗਈ ਹੈ ਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। 19 ਸਾਲਾਂ ਦੋਸ਼ੀ ਨਿਕੋਲਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਸਕੂਲ ਦਾ ਹੀ ਸਾਬਕਾ ਵਿਦਿਆਰਥੀ ਸੀ। ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਦੇ ਮੁਤਾਬਕ ਨਿਕੋਲਸ ਨੇ ਸਕੂਲ ‘ਚ ਫਾਇਰ ਅਲਾਰਮ ਵਜਾ ਦਿੱਤਾ। ਅਫਰਾ ਤਫਰੀ ਮਚਣ ‘ਤੇ ਉਸਨੇ ਲੋਕਾਂ ‘ਤੇ ਤਾਬੜ ਤੋੜ ਗੋਲੀਬਾਰੀ ਕਰ ਦਿੱਤੀ।

Facebook Comments
Facebook Comment