• 9:41 am
Go Back

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਇੱਕ ਮਾਸੂਮ ਬੱਚੇ ਫਤਹਿਵੀਰ ਦੀ ਮੌਤ ਤੋਂ ਬਾਅਦ ਸਰਕਾਰ ਵਿਰੁੱਧ ਪੂਰੇ ਪੰਜਾਬੀ ‘ਚ ਰੋਸ ਦਾ ਮਾਹੌਲ ਹੈ। 6 ਜੂਨ ਨੂੰ ਬੋਰਵੈੱਲ ਚ ਡਿੱਗੇ ਫਤਿਹਵੀਰ ਨੂੰ ਭਾਵੇਂ  5 ਦਿਨ ਬਾਅਦ 11 ਜੂਨ ਨੂੰ ਸਵੇਰੇ ਸਾਢੇ 5 ਵਜੇ ਬਾਹਰ ਕੱਢ ਲਿਆ ਗਿਆ ਸੀ, ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ ਬਚਾਅ ਦਲ ਐੱਨ.ਡੀ.ਆਰ.ਐੱਫ ਵਲੋਂ ਪ੍ਰਸ਼ਾਸਨ ਨਾਲ ਮਿਲਕੇ ਫਤਿਹ ਨੂੰ ਬਚਾਉਣ ਲਈ ਕੋਸ਼ਿਸਾਂ ਕੀਤੀਆਂ ਗਈਆਂ, ਪਰ ਦੋਸ਼ ਹੈ ਕਿ ਸਮਾਂ ਰਹਿੰਦਿਆਂ ਪ੍ਰਸ਼ਾਸਨ ਵੱਲੋਂ ਸਹੀ ਫੈਸਲਾ ਨਾ ਲੈਣ ਕਾਰਨ ਬਚਾਅ ਆਪਰੇਸ਼ਨ ਫੇਲ੍ਹ ਹੋ ਗਿਆ ਤੇ ਫਤਹਿਵੀਰ ਨੂੰ ਆਪਣੀ ਜਾਨ ਗਵਾਉਣੀ ਪਈ। ਇਸ ਆਪ੍ਰੇਸ਼ਨ ‘ਚ ਪ੍ਰਸ਼ਾਸਨ ਵੱਲੋਂ ਉਸ ਬੋਰ ਦੇ ਬਰਾਬਰ ਇੱਕ ਹੋਰ ਵੱਡਾ ਬੋਰ ਕਰਕੇ ਫਤਹਿਵੀਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਭ ਕੋਸ਼ਿਸ਼ਾਂ ਬੇਕਾਰ ਗਈਆਂ। ਆਖਰ ਬੱਚੇ ਨੂੰ ਉਹੀ ਬੋਰ ਚੋਂ ਬਾਹਰ ਕੱਢਿਆ ਗਿਆ, ਜਿਸ ਉਹ ਡਿੱਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਾਵਲ ਖੜ੍ਹੇ ਹੋ ਗਏ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਤੇ ਲੋਕਾਂ ਦਾ ਇਲਜ਼ਾਮ ਸੀ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬੱਚੇ ਦੀ ਮੌਤ ਹੋਈ ਹੈ, ਲੋਕਾਂ ਨੇ ਰੋਸ਼ ਜਿਤਾਉਦੇਂ ਸਰਕਾਰ ਖਿਲਾਫ਼ ਸੜਕ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਸਰਕਾਰ ਖਿਲਾਫ ਇਸੇ ਰੋਸ ਪ੍ਰਦਰਸ਼ਨ ਦੇ ਚਲਦਿਆਂ ਹੁਣ ਸੰਗਰੂਰ ਵੀ ਫਤਹਿਵੀਰ ਨੂੰ ਇਨਸਾਫ ਦਿਵਾਉਣ ਲਈ ਡੀਸੀ ਦਫਤਰ ਦੇ ਬਾਹਰ 3 ਦਿਨਾਂ ਤੋਂ ਲੋਕਾਂ ਵਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਪਰ ਫਿਰ ਵੀ ਇਨ੍ਹਾਂ ਲੋਕਾਂ ਦੀ ਕੋਈ ਅਧਿਕਾਰੀ ਸਾਰ ਲੈਣ ਨਹੀਂ ਆਇਆ। ਬੀਤੀ ਕੱਲ੍ਹ ਯਾਨੀ ਐਤਵਾਰ ਨੂੰ  ਇਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕਰਕੇ ਸਰਕਾਰ ਖਿਲਾਫ਼ ਨਆਰੇਬਾਜੀ ਕੀਤੀ ਗਈ ਅਤੇ ਇਹ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਜਾਂਚ ਸਿੱਟ ਬਣਾਕੇ ਕਰਵਾਈ ਜਾਵੇ

ਪ੍ਰਦਰਸ਼ਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 3 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਪਰ ਫਿਰ ਵੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਘਰ ਵੱਲ ਵੀ ਕੂਚ ਕਰਨਗੇ

ਦੱਸ ਦਈਏ ਕਿ 2 ਸਾਲਾਂ ਦਾ ਫਤਿਹਵੀਰ ਖੇਡਦਾ ਹੋਇਆ 120 ਫੁੱਟ ਡੂੰਘੇ ਬੋਰਵੈੱਲ ਡਿੱਗ ਗਿਆ ਸੀ, ਉਸ ਨੂੰ 5 ਦਿਨ ਬਾਅਦ ਬੋਰ ਚੋਂ ਦੇਸ਼ੀ ਤਰੀਕੇ ਕੁੰਢੀ ਪਾ ਕੇ ਬਾਹਰ ਕੱਢਿਆ ਗਿਆ ਪਰ ਉਸ ਸਮੇਂ ਫਤਹਿ ਵੀ ਮੌਤ ਹੋ ਚੁੱਕੀ ਸੀ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੇ ਅਣਗਹਿਲੀ ਵਰਤਣ ਦੋਸ਼ ਵੀ ਲਗਾਏ ਸੀ ਅਤੇ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ, ਹੁਣ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਆਖਿਰਕਾਰ ਕਦੋਂ ਇਨਸਾਫ਼ ਮਿਲਦਾ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ।

Facebook Comments
Facebook Comment