• 12:09 pm
Go Back

ਪੰਜਾਬੀ ਸਿੰਗਰ ਸ਼ੈਰੀ ਮਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਸੰਮਨ ਭੇਜਿਆ ਗਿਆ। ਸ਼ੈਰੀ ਨੂੰ ਹੁਣ 4 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਮੋਹਾਲੀ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਉੱਤੇ ਛਾਪੇਮਾਰੀ ਵਕਤ ਈਡੀ ਨੂੰ ਇੱਕ ਡਾਇਰੀ ਮਿਲੀ, ਜਿਸ ਵਿੱਚ ਸ਼ੈਰੀ ਮਾਨ ਦੇ ਨਾਮ ਅੱਗੇ ਲੱਖਾਂ ਰੁਪਏ ਦਾ ਹਿਸਾਬ ਲਿਖਿਆ ਹੋਇਆ ਹੈ। ਇਸ ਲਈ ਈਡੀ ਵੱਲੋਂ ਮਨੀ ਲੌਂਡਰਿੰਗ ਐਕਟ ਤਹਿਤ ਸ਼ੈਰੀ ਤੋਂ ਪੁਛੱਗਿੱਛ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਸ਼ੈਰੀ ਇਸ ਇਮੀਗ੍ਰੇਸ਼ਨ ਕੰਪਨੀ ਦਾ ਬਰੈਂਡ ਅੰਬੈਸਡਰ ਵੀ ਹੈ। ਸ਼ੈਰੀ ਮਾਨ ਨੂੰ ਈਡੀ ਨੇ ਪਹਿਲਾਂ ਦਸਤੀ ਸੰਮਨ ਭੇਜਿਆ ਸੀ, ਜਿਹੜਾ ਕਿ ਘਰ ਵਿੱਚ ਕਿਸੇ ਨੇ ਰਿਸੀਵ ਨਹੀਂ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਡਾਕ ਰਾਹੀਂ ਸੰਮਨ ਭੇਜ ਕੇ 4 ਜਨਵਰੀ ਪੇਸ਼ ਹੋਣ ਲਈ ਕਿਹਾ ਹੈ।

ਮਿਲੀ ਡਾਇਰੀ ਵਿੱਚ ਪੰਜਾਬੀ ਗਾਇਕਾਂ ਦੇ ਨਾਮ ਅੱਗੇ ਪੈਸਿਆਂ ਦਾ ਹਿਸਾਬ ਲਿਖਿਆ ਗਿਆ ਹੈ। ਸ਼ੈਰੀ ਮਾਨ ਦੇ ਅੱਗੇ ਕਈ ਐਂਟਰੀ ਹਨ।
ਦੋ ਹੋਰ ਪੰਜਾਬੀ ਗਾਇਕਾਂ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਨ੍ਹਾਂ ਗਾਇਕਾਂ ਦੇ ਨਾਮ ਅੱਗੇ ਵੀ ਲੱਖਾਂ ਦੀ ਐਂਟਰੀ ਡਾਇਰੀ ਵਿੱਚ ਲ਼ਿਖੀ ਹੋਈ ਹੈ। ਈਡੀ ਨੇ ਇਨਕਮ ਟੈਕਸ ਵਿਭਾਗ ਤੋਂ ਗਾਇਕਾਂ ਦੇ ਇਨਕਮ ਟੈਕਸ ਭਰਨ ਦਾ ਰਿਕਾਰਡ ਮੰਗਿਆ ਹੈ।

Facebook Comments
Facebook Comment