• 11:56 am
Go Back

ਚੰਡੀਗੜ੍ਹ: ਜਿਹੜੇ ਪੰਜਾਬੀ ਪਰਿਵਾਰ ਪੰਜਾਬੀ ਬੋਲੀ ਨੂੰ ਵਿਸਾਰਕੇ ਅੰਗਰੇਜ਼ੀ ਜਾਂ ਹਿੰਦੀ ਪ੍ਰਤੀ ਵਧੇਰੇ ਹੀ ਉਲਾਰ ਹਨ, ਉਨਾਂ ਨੂੰ ਲਾਹਨਤਾਂ ਪਾ ਰਹੇ ਹਨ, ਕਰਨਾਟਕ ਦੇ ਜੰਮਪਲ ਤੇ ਪੰਜਾਬੀ ਦੇ ਮੁਦੱਈ ਪ੍ਰੋ. ਪੰਡਿਤ ਧਨੇਰਵਰ ਰਾਉ। ਉਨਾਂ ਦਾ ਕਹਿਣਾ ਹੈ ਕਿ ਪੰਜਾਬੀ ਬੋਲੀ ਗੁਰਨਾਨਕ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਪੁਰੀ ਦੁਨੀਆਂ ਵਿਚ ਪਹੁੰਚਾਉਣ ਵਾਲੀ ਹੈ। ਜਿਸ ਕਾਰਨ ਸਾਨੂੰ ਪੰਜਾਬੀ ਭਾਸ਼ਾ ਅਤੇ ਬੋਲੀ ਤੋਂ ਮੁੰਹ ਨਹੀਂ ਫੇਰਨਾ ਚਾਹੀਦਾ।

ਚੰਡੀਗੜ੍ਹ ਦੇ ਸੈਕਟਰ 46 ਦੇ ਸਰਕਾਰੀ ਕਾਲਜ ਵਿੱਚ ਸਮਾਜ ਵਿਗਿਆਨ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਪੰਡਿਤ ਰਾਉ ਨੇ ਪੰਜਾਬੀ ਨੂੰ ਚੰਡੀਗੜ੍ਹ ਵਿਚ ਆ ਕੇ ਹੀ ਸਿਖਿਆ। ਉਹ ਹੁਣ ਪੰਜਾਬੀ ਦੇ ਮਦੱਈ ਬਣੇ ਹੋਏ ਹਨ। ਪਹਿਲਾਂ ਚੰਡੀਗੜ੍ਹ ਵਿਚ ਸਾਈਨ ਬੋਰਡਾਂ ‘ਤੇ ਪੰਜਾਬੀ ਲਿਖਵਾਉਣ ਅਤੇ ਹੁਣ ਪੰਜਾਬੀ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਬਣਾਉਣ ਲਈ ਉਹ ਸਰਗਰਮ ਹਨ। ਉਨਾਂ ਨਾਲ ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਨੇ ਇਸ ਮਸਲੇ ‘ਤੇ ਗਲਬਾਤ ਕੀਤੀ।

Facebook Comments
Facebook Comment