• 2:33 am
Go Back

ਐਬਸਫੋਰਡ: ਐਬਸਫੋਰਡ ‘ਚ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਨੌਜਵਾਨ ਦਾ ਨਾਮ ਗਗਨਦੀਪ ਧਾਲੀਵਾਲ ਹੈ ਅਤੇ ਉਸਦੇ ਪਿਤਾ ਦਾ ਨਾਮ ਗੁਰਬਚਨ ਸਿੰਘ ਧਾਲੀਵਾਲ ਹੈ ਜੋ ਕਿ ਪੰਜਾਬ ਦੇ ਕਾਉਂਕੇ ਰੋਡ ਅਗਵਾੜ ਲੋਪੋਂ ਤੋਂ ਸਬੰਧ ਰੱਖਦਾ ਹੈ। ਖਬਰ ਮਿਲਣ ਤੋਂ ਬਾਅਦ ਕੈਨੇਡਾ ਵਿਚ ਵਸਦੇ ਲੋਕਾਂ ਅਤੇ ਉਸਦੇ ਪਿੰਡ ਅਗਵਾੜ ਲੋਪੋਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਗਗਨਦੀਪ ਸਿੰਘ ਆਪਣੇ ਭੂਆ ਦੇ ਬੇਟੇ ਨਾਲ ਆਪਣੇ ਘਰ ਦੇ ਗੈਰਾਜ ਵਿਚ ਮੌਜੂਦ ਸੀ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਤੇ ਹਮਲਾ ਕਰ ਦਿਤਾ। ਇਸ ਦੌਰਾਨ ਗਗਨਦੀਪ ਦੀ ਭੂਆ ਦਾ ਬੇਟਾ ਜ਼ਖਮੀ ਹੋ ਗਿਆ ਜਦੋਂ ਕਿ ਗਗਨਦੀਪ ਦੀ ਮੌਤ ਹੋ ਗਈ। ਉਧਰ ਜਾਂਚ ਟੀਮਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਸ ਵਿਚ ਹੁਣ ਤੱਕ ਇਹੀ ਨਿਕਲ ਕੇ ਸਾਹਮਣੇ ਆਇਆ ਹੈ ਕਿ ਮਾਮਲਾ ਆਪਸੀ ਰੰਜਿਸ਼ ਦਾ ਹੋ ਸਕਦਾ ਹੈ ਫਿਰ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਗਗਨ ਦੇ ਪਿਤਾ ਗੁਰਚਰਨ ਸਿੰਘ ਧਾਲੀਵਾਲ 1998 ‘ਚ ਵਿਆਹ ਕਰਵਾ ਕੇ ਕੈਨੇਡਾ ਗਏ ਸਨ ਤੇ ਗਗਨ ਦਾ ਜਨਮ ਕੈਨੇਡਾ ‘ਚ ਹੀ ਹੋਇਆ ਸੀ। ਜਗਰਾਓਂ ‘ਚ ਇਹ ਖ਼ਬਰ ਪਹੁੰਚਣ ‘ਤੇ ਅਗਵਾੜ੍ਹ ਲੋਪੋਂ ‘ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਕੈਨੇਡਾ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਕੁਝ ਵਿਅਕਤੀ ਹਿਰਾਸਤ ‘ਚ ਲਏ ਹਨ ਪਰ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।

Facebook Comments
Facebook Comment