Go Back

ਚੰਡੀਗੜ੍ਹ: (ਦਰਸ਼ਨ ਸਿੰਘ ਖੋਖਰ): ਪੰਜਾਬ ਦੇ ਸਰਕਾਰੀ ਮਿਲਡ ਸਕੂਲਾਂ ਵਿਚ ਪੰਜਾਬ ਵਿਸ਼ੇ ਦੇ ਅਧਿਆਪਕਾਂ ਦੀਆਂ ਵੱਡੇ ਪੱਧਰ ‘ਤੇ ਖ਼ਤਮ  ਕੀਤੀਆਂ ਗਈਆਂ ਅਸਾਮੀਆਂ ਖ਼ਿਲਾਫ਼ ਸੰਗਰੂਰ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਇਕਾਈ ਸੰਗਰੂਰ ਦੇ ਸੱਦੇ ‘ਤੇ ਵੱਡੀ  ਅਧਿਆਪਕਾਂ ਨੇ ਨੈਣਾ ਦੇਵੀ ਮੰਦਰ ਵਿਖੇ ਰੋਸ ਰੈਲੀ ਕੀਤੀ ਅਤੇ ਲਾੲੀਟਾਂ ਵਾਲੇ ਚੌਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ।  ਸਾਂਝੇ ਮੋਰਚੇ ਵੱਲੋਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਤਿੱਖਾ ਸ਼ੰਘਰਸ ਕਰਨ ਦਾ ਫ਼ੈਸਲ਼ਾ ਕੀਤਾ। ਅਧਿਆਪਕ ਆਗੂ ਜਗਤਾਰ ਸਿੰਘ ਨੇ ਮੰਗ ਕੀਤੀ ਕਿ ਮਿਡਲ ਸਕੂਲਾਂ ਪੋਸਟਾਂ ਘੱਟ ਨਾ ਕੀਤੀਆਂ ਜਾਣ। ਪ੍ਰੀਖਿਆ ਕੇਂਦਰਾਂ ਨੂੰ ਦੂਜੇ ਸਕੂਲਾਂ ਸਿਫ਼ਟ ਨਾ ਕੀਤਾ ਜਾਵੇ। ਟੀਚਰਾਂ ਤੇ ਧੱਕੇ ਨਾਲ ਬ੍ਰਿਜ ਕੋਰਸ ਨਾ ਥੋਪੇ ਜਾਣ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਬਿਨ੍ਹਾਂ ਕਿਸੇ ਸੁਣਵਾਈ ਤੋਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਖ਼ਿਲਾਫ਼ ਫੈਸਲੇ ਨਾ ਕਰਨ।

Facebook Comments
Facebook Comment